Skip to main content

ਬ੍ਰਿਟਿਸ਼ ਕੋਲੰਬੀਆ : ਬੀ.ਸੀ. ਪ੍ਰੀਮੀਅਰ ਡੇਵਿਡ ਈਬੀ ਨੇ ਐਲਾਨ ਕੀਤਾ ਹੈ ਕਿ ਜਦੋਂ ਫੈਡਰਲ ਸਰਕਾਰ ਸੂਬਿਆਂ ਲਈ ਕਾਰਬਨ ਕੀਮਤ ਨੂੰ ਲਾਗੂ ਕਰਨ ਦੀ ਜ਼ਰੂਰਤ ਹਟਾ ਦੇਵੇਗੀ, ਉਹ ਉਪਭੋਗਤਾ ਕਾਰਬਨ ਟੈਕਸ ਹਟਾ ਦੇਣਗੇ। ਇਹ ਫੈਸਲਾ ਨਵੇਂ ਲਿਬਰਲ ਲੀਡਰ ਮਾਰਕ ਕਾਰਨੀ ਦੀ ਕਮਿਟਮੈਂਟ ਦੇ ਬਾਅਦ ਆਇਆ ਹੈ, ਜਿਨ੍ਹਾਂ ਨੇ ਉਪਭੋਗਤਾ ਕਾਰਬਨ ਟੈਕਸ ਨੂੰ ਤੁਰੰਤ ਹਟਾਉਣ ਦਾ ਵਾਅਦਾ ਕੀਤਾ। ਹਾਲਾਂਕਿ ਪ੍ਰੀਮੀਅਮ ਈਬੀ ਨੇ ਕਿਹਾ ਕਿ ਇਹ ਬੜੀ ਅਫ਼ਸੋਸ ਦੀ ਗੱਲ ਹੈ ਕਿ ਉਹ ਸਫਲ ਨੀਤੀ ਜੋ ਲੰਬੇ ਸਮੇਂ ਤੋਂ ਸਰਕਾਰਾਂ ਵੱਲੋਂ ਚਲਾਈ ਜਾ ਰਹੀ ਸੀ, ਹੁਣ ਸਿਆਸੀ ਤਣਾਅ ਨਾਲ ਤਬਦੀਲ ਹੋ ਗਈ। ਉਹਨਾਂ ਕਿਹਾ ਕਿ ਬੀ.ਸੀ. ਦੀ ਸਰਕਾਰ ਵੱਡੇ ਪ੍ਰਦੂਸ਼ਕਾਂ ਨੂੰ ਸਜ਼ਾ ਦਿੰਦੀ ਰਹੇਗੀ ਅਤੇ ਉਹ ਫੈਡਰਲ ਕਾਨੂੰਨ ਹਟਾਉਣ ਦੇ ਬਾਅਦ ਕਾਰਬਨ ਟੈਕਸ ਨੂੰ ਹਟਾ ਦੇਣਗੇ।

Leave a Reply