ਬ੍ਰਿਟਿਸ਼ ਕੋਲੰਬੀਆ : 10 ਤੋਂ 13 ਅਕਤੂਬਰ ਤੱਕ 100,000 ਤੋਂ ਵੱਧ ਲੋਕ ਰੋਜ਼ਾਨਾ ਵੋਟ ਪੈਣ ਨਾਲ , ਹੁਣ ਤੱਕ ਅੱਧੇ ਮਿਲੀਅਨ ਤੋਂ ਵੱਧ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੇ ਪਹਿਲਾਂ ਹੀ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਵੋਟ ਕੀਤੀ ਹੈ। ਇਸ ਮਤਦਾਨ ਦਰ ਨਾਲ ਪ੍ਰੋਵਿੰਸ ਦੇ 2020 ਵਿੱਚ ਬਣਾਏ ਗਏ ਰਿਕਾਰਡ ਨੂੰ ਪਾਰ ਕਰਨ ਦੀ ਉਮੀਦ ਹੈ, ਜਦੋਂ 669,215 (19%) ਰਜਿਸਟਰਡ ਵੋਟਰਾਂ ਨੇ ਐਡਵਾਂਸ ਵੋਟਿੰਗ ਵਿੱਚ ਹਿੱਸਾ ਲਿਆ ਸੀ।
ਹਾਲਾਂਕਿ ਯੂ.ਬੀ.ਸੀ. ਦੇ ਇੱਕ ਪਾਲੀਟੀਕਲ ਸਾਇੰਸ ਦੇ ਪ੍ਰੋਫੈਸਰ, ਰਿਚਰਡ ਜੌਹਨਸਟਨ ਨੇ ਕਿਹਾ ਹੈ ਕਿ ਇੱਕ ਐਡਵਾਂਸ ਵੋਟਰ ਮਤਦਾਨ ਜ਼ਰੂਰੀ ਤੌਰ ‘ਤੇ ਸਮੁੱਚੀ ਚੋਣ ਮਤਦਾਨ ਦੀ ਭਵਿੱਖਬਾਣੀ ਨਹੀਂ ਕਰਦਾ ਜਾਂ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਨਹੀਂ ਹੁੰਦਾ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਐਡਵਾਂਸ ਵੋਟਿੰਗ ਨੇ ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਹੈ।
ਐਡਵਾਂਸ ਵੋਟਿੰਗ 2005 ਤੋਂ ਹਰ ਸਾਲ ਵੱਧ ਰਹੀ ਹੈ, ਅਤੇ ਇਸ ਸਾਲ ਦੇ ਮਤਦਾਨ ਨੇ ਪਿਛਲੇ ਰੋਜ਼ਾਨਾ ਰਿਕਾਰਡ ਤੋੜ ਦਿੱਤੇ ਹਨ। ਕੋਰਟਨੇ-ਕਾਮੌਕਸ ਦੇ ਵੈਨਕੂਵਰ ਆਈਲੈਂਡ ਰਾਈਡਿੰਗ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ, ਜਿਸ ਵਿੱਚ 24% ਰਜਿਸਟਰਡ ਵੋਟਰਾਂ ਨੇ ਹਿੱਸਾ ਲਿਆ।
ਐਡਵਾਂਸ ਵੋਟਿੰਗ ਅੱਜ ਸ਼ਾਮ 8 ਵਜੇ ਤੱਕ ਜਾਰੀ ਰਹੇਗੀ।