Skip to main content

ਬ੍ਰਿਟਿਸ਼ ਕੋਲੰਬੀਆ :ਇੱਕ ਤਾਜ਼ਾ ਰਿਪੋਰਟ ਮੁਤਾਬਕ ਅਬੋਟਸਫੋਰਡ ਅਤੇ ਮਿਸ਼ਨ, ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟ੍ਰੰਪ ਦੇ ਟੈਰੀਫ਼ ਧਮਕੀਆਂ ਤੋਂ ਗੰਭੀਰ ਪ੍ਰਭਾਵ ਹੋ ਸਕਦੇ ਹਨ। ਕੈਨੇਡੀਅਨ ਚੈਂਬਰ ਆਫ ਕਾਮਰਸ ਦੀ ਇੱਕ ਰਿਪੋਰਟ ਵਿੱਚ ਇਹ ਸ਼ਹਿਰ 15ਵੇਂ ਨੰਬਰ ‘ਤੇ ਹਨ, ਕਿਉਂਕਿ ਉਨ੍ਹਾਂ ਦੇ ਅਮਰੀਕਾ ਨੂੰ ਐਕਸਪੋਰਟ ਬਹੁਤ ਜ਼ਿਆਦਾ ਹਨ। ਅਬੋਟਸਫੋਰਡ ਦੇ ਕੁਝ ਕਾਰੋਬਾਰੀਆਂ ਨੇ ਪਹਿਲਾਂ ਹੀ ਪ੍ਰੋਡਕਸ਼ਨ ਘਟਾ ਦਿੱਤੀ ਹੈ, ਕਿਉਂਕਿ ਉਹ ਡਰਦੇ ਹਨ ਕਿ ਟੈਰੀਫ਼ ਉਸਦੇ ਕਾਰੋਬਾਰ ਅਤੇ ਕਰਮਚਾਰੀਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਹਾਲਾਂਕਿ ਬੀ.ਸੀ. ਕੁੱਲ ਤੌਰ ‘ਤੇ ਅਮਰੀਕੀ ਵਪਾਰ ‘ਤੇ ਘੱਟ ਨਿਰਭਰ ਹੈ, ਅਬੋਟਸਫੋਰਡ ਅਤੇ ਮਿਸ਼ਨ ਦਾ ਅਮਰੀਕਾ ਦੀ ਸਰਹੱਦ ਦੇ ਨਾਲ ਨੇੜੇ ਹੋਣਾ ਉਨ੍ਹਾਂ ਨੂੰ ਖਾਸ ਤੌਰ ‘ਤੇ ਸੰਵੇਦਨਸ਼ੀਲ ਬਣਾਉਂਦਾ ਹੈ। ਸਥਾਨਕ ਲੀਡਰਜ਼ ਵੱਲੋਂ ਕਾਰੋਬਾਰਾਂ ਨੂੰ ਵਪਾਰ ਲਈ ਹੋਰਨਾਂ ਮਾਰਕੀਟਾਂ ਨਾਲ ਸਬੰਧ ਪੁਖ਼ਤਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।ਅਤੇ ਨਾਲ ਹੀ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਅੰਦਰੂਨੀ ਵਪਾਰ ਲਈ ਜੋ ਵੀ ਮੁਸ਼ਕਲਾਂ ਹਨ ਉਹਨਾਂ ਨੂੰ ਘੱਟ ਕੀਤਾ ਜਾਵੇ।

Leave a Reply