ਲੇਬਨਾਨ ‘ਚ ਸੀਰੀਅਲ ਪੇਜਰ ਬਲਾਸਟ ਤੋਂ ਬਾਅਦ ਬੁੱਧਵਾਰ ਨੂੰ ਫਿਰ ਤੋਂ ਧਮਾਕੇ ਹੋਏ ਹਨ।ਲੇਬਨਾਨ ਦੇ ਦੱਖਣੀ ਹਿੱਸੇ ਬੈਰੂਤ ‘ਚ ਹਿਜ਼ਬੁੱਲਾ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਰੇਡੀਓ ‘ਚ ਧਮਾਕਾ ਹੋਇਆ ਹੈ,ਜਿਸ ਕਾਰਨ 9 ਜਣਿਆਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜਣੇ ਜ਼ਖ਼ਮੀ ਹੋ ਗਏ ਹਨ।
ਇਹ ਘਟਨਾ ਦੇਸ਼ ਭਰ ‘ਚ ਪੇਜਰ ਧਮਾਕੇ ‘ਚ ਮਾਰੇ ਗਏ 9 ਜਣਿਆਂ ਦੀ ਮੌਤ ਤੋਂ ਇੱਕ ਦਿਨ ਬਾਅਦ ਹੋਏ ਧਮਾਕੇ ਹੋਏ ਹਨ।ਇੱਕ ਧਮਾਕਾ ਓਥੇ ਵੀ ਹੋਇਆ ਜਿੱਥੇ ਹਿਜ਼ਬੁੱਲਾ ਦੁਆਰਾ ਪੇਜਰ ਬਲਾਸਟ ‘ਚ ਮਾਰੇ ਗਏ ਲੋਕਾਂ ਦਾ ਸਸਕਾਰ ਕੀਤਾ ਜਾ ਰਿਹਾ ਸੀ।ਇਹਨਾਂ ਪੇਜਰ ਧਮਾਕਿਆਂ ਦੇ ਨਾਲ ਲੇਬਨਾਨ ‘ਚ ਹਜ਼ਾਰਾਂ ਜਣੇ ਜ਼ਖ਼ਮੀ ਹੋ ਗਏ ਹਨ ਅਤੇ ਜਿਸ ਸਦਕਾ ਮਿਡਲ ਈਸਟ ‘ਚ ਤੀਬਰ ਜੰਗ ਦਾ ਖ਼ਤਰਾ ਵਧ ਗਿਆ ਹੈ।

Leave a Reply