ਗਾਜ਼ਾ:ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਰੋਕਣ ਨੂੰ ਲੈਕੇ ਸਮਝੌਤਾ ਹੋਣ ਦੀ ਖ਼ਬਰ ਆ ਰਹੀ ਹੈ।
ਮਿਸਰ ਅਤੇ ਕਤਰ ਵੱਲੋਂ ਲਗਾਤਾਰ ਜੰਗਬੰਦੀ ਨੂੰ ਲੈ ਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।
ਆਖਰਕਾਰ ਪੰਦਰਾਂ ਮਹੀਨੇ ਬਾਅਦ ਲੜਾਈ ਬੰਦ ਹੋਣ ਦੀ ਉਮੀਦ ਹੈ।
ਇਸ ਜੰਗ ਦੇ ਕਾਰਨ ਹੁਣ ਤੱਕ 46,000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ।
ਸਮਝੌਤੇ ਮੁਤਾਬਕ,ਹਮਾਸ ਦੁਆਰਾ ਬਣਾਏ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨ ਦੇ ਬਦਲੇ ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ।
ਜਿਸ ਤੋਂ ਬਾਅਦ ਅਗਲੇ ਪੜ੍ਹਾਅ ‘ਚ ਇਜ਼ਰਾਈਲੀ ਫੌਜ ਦੁਆਰਾ ਗਾਜ਼ਾ ਨੂੰ ਛੱਡਕੇ ਜਾਣਾ ਅਤੇ ਖੇਤਰ ਦੀ ਮੁੜ ਉਸਾਰੀ ਕੀਤੀ ਜਾਵੇਗੀ।
ਹਾਲਾਂਕਿ ਇਜ਼ਰਾਈਲ ਵੱਲੋਂ ਇਸਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ।