Skip to main content

ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਜਿਸ ਨਾਲ ਸਿਹਤ ਸੰਭਾਲ ਦੀ ਗੁਣਵੱਤਾ ਅਤੇ ਨਰਸਾਂ ‘ਤੇ ਪੈ ਰਹੇ ਵਾਧੂ ਬੋਝ ਬਾਰੇ ਚਿੰਤਾਵਾਂ ਉਠ ਰਹੀਆਂ ਹਨ। ਇਸਦੇ ਮੁੱਖ ਕਾਰਨ ਸਾਹ ਦੀਆਂ ਬਿਮਾਰੀਆਂ ਦਾ ਮੌਸਮ, ਬੁੱਢੀ ਹੋ ਰਹੀ ਅਬਾਦੀ ਅਤੇ ਨਰਸਾਂ ਦੀ ਕਮੀ ਦੱਸੀ ਜਾ ਰਹੀ ਹੈ। ਬੀਸੀ ਨਰਸਿਜ਼ ਯੂਨੀਅਨ (BCNU) ਨੇ ਹਾਈਲਾਈਟ ਕੀਤਾ ਹੈ ਕਿ ਸੂਬੇ ਵਿੱਚ ਲਗਭਗ 6,000 ਨਰਸਾਂ ਦੀ ਕਮੀ ਹੈ, ਜਿਸ ਨਾਲ ਵਧ ਰਹੀ ਮੰਗ ਨੂੰ ਪੂਰਾ ਕਰਨਾ ਔਖਾ ਹੋ ਰਿਹਾ ਹੈ। ਨਰਸਾਂ ਨੂੰ ਸਿਫਾਰਸ਼ੀ ਅਨੁਪਾਤ ਤੋਂ ਜ਼ਿਆਦਾ ਮਰੀਜ਼ਾਂ ਦੀ ਸੰਭਾਲ ਕਰਨਾ ਪੈ ਰਿਹਾ ਹੈ, ਜਿਸ ਨਾਲ ਤਣਾਅ ਅਤੇ ਹੈਲਥ ਸਰਵਿਸਜ਼ ‘ਤੇ ਪ੍ਰਭਾਵ ਪੈ ਰਿਹਾ ਹੈ। BCNU ਨੇ ਬਿਹਤਰ ਕੰਮ ਕਰਨ ਦੀਆਂ ਸ਼ਰਤਾਂ, ਨਵੇਂ ਗ੍ਰੈਜੂਏਟਾਂ ਦੀ ਤੁਰੰਤ ਭਰਤੀ ਅਤੇ ਵਿਦੇਸ਼ੀ ਨਰਸਾਂ ਨੂੰ ਭਰਤੀ ਕਰਨ ਦੀ ਮੰਗ ਕੀਤੀ ਹੈ। ਹੈਲਥ ਮਿਨਿਸਟਰੀ ਨੇ ਹੋਰ ਹਸਪਤਾਲ ਬੈੱਡ, ਸਟਾਫ ਦੀ ਘਾਟ ਨੂੰ ਸਵੀਕਾਰਿਆ ਹੈ ਅਤੇ ਕ੍ਰਾਈਸਿਸ ਨੂੰ ਸੁਲਝਾਉਣ ਲਈ ਅਮਰੀਕਾ ਦੇ ਯੂ.ਐੱਸ. ਹੈਲਥ ਕੇਅਰ ਵਰਕਰਜ਼ ਨੂੰ ਭਰਤੀ ਕਰਨ ਦੀ ਯੋਜਨਾ ਬਣਾ ਰਹੇ ਹਨ।

Leave a Reply