Skip to main content

ਬ੍ਰਿਟਿਸ਼ ਕੋਲੰਬੀਆ: ਬੀਸੀ ਹਾਈਡਰੋ ਅਤੇ ਬੀਸੀ ਸਰਕਾਰ ਨੇ ਕੈਨੇਡਾ ਦੇ ਬਣੇ ਸਾਜੋ-ਸਮਾਨ ਨੂੰ ਤਰਜੀਹ ਦੇਣ ਲਈ ਟੈਸਲਾ ਉਤਪਾਦਾਂ ਨੂੰ ਇਲੈਕਟ੍ਰਿਕ ਵਹੀਕਲ ਰੀਬੇਟ ਪ੍ਰੋਗਰਾਮ ਤੋਂ ਹਟਾ ਦਿੱਤਾ ਹੈ। 12 ਮਾਰਚ ਤੋਂ, ਟੈਸਲਾ ਉਤਪਾਦ ਜਿਵੇਂ ਕਿ EV ਚਾਰਜਰ, ਐਨਰਜੀ ਸਟੋਰੇਜ ਬੈਟਰੀਜ਼ ਅਤੇ ਇਨਵਰਟਰ, CleanBC ਅਤੇ BC Hydro ਦੇ ਮਿਲਣ ਵਾਲੇ ਲਾਭ ਦੇ ਯੋਗ ਨਹੀਂ ਹੋਣਗੇ। ਹਾਲਾਂਕਿ, ਜੇ ਕਿਸੇ ਨੇ 12 ਮਾਰਚ 2025 ਤੋਂ ਪਹਿਲਾਂ ਟੈਸਲਾ ਉਤਪਾਦ ਖਰੀਦੇ ਜਾਂ ਪ੍ਰੀ-ਅਪ੍ਰੂਵਲ ਮਿਲੀ ਹੋਈ ਹੈ, ਤਾਂ ਉਹ ਰੀਬੇਟ ਲਈ ਯੋਗ ਹੋਣਗੇ। ਇਹ ਫੈਸਲਾ “Buy BC” ਮੁਹਿੰਮ ਦਾ ਹਿੱਸਾ ਹੈ ਜਿਸਦਾ ਮਕਸਦ ਅਮਰੀਕਾ ਅਤੇ ਕੈਨੇਡਾ ਵਿਚਕਾਰ ਹੋ ਰਹੀ ਵਪਾਰਕ ਜੰਗ ਵਿੱਚ ਕਨੇਡੀਅਨ ਉਤਪਾਦਾਂ ਨੂੰ ਤਰਜੀਹ ਦੇਣਾ ਹੈ। ਪ੍ਰੀਮੀਅਰ ਡੇਵਿਡ ਈਬੀ ਅਤੇ ਐਟਰਨੀ ਜਨਰਲ ਨਿਕੀ ਸ਼ਰਮਾ ਨਵੇਂ ਕਾਨੂੰਨ ਬਾਰੇ ਐਲਾਨ ਕਰਨ ਵਾਲੇ ਹਨ, ਜੋ ਕਿ ਬੀ.ਸੀ. ਨੂੰ ਅਮਰੀਕੀ ਟੈਰੀਫਸ ਨਾਲ ਨਜਿੱਠਣ ਵਿੱਚ ਮਦਦ ਕਰੇਗਾ।

Leave a Reply