Skip to main content

ਵਾਸ਼ਿੰਗਟਨ :ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇ ਓਂਟਾਰੀਓ ਨੇ ਅਮਰੀਕਾ ਨੂਂ ਬਿਜਲੀ ਐਕਸਪੋਰਟ ‘ਤੇ 25% ਸਰਚਾਰਜ ਜਾਰੀ ਰੱਖਿਆ, ਤਾਂ ਉਹ ਵੀ ਨਵੇਂ ਟੈਰਿਫ਼ ਲਾਗੂ ਕਰਨਗੇ। ਟਰੰਪ ਨੇ ਕੈਨੇਡਾ ਨੂੰ “Tariff Abuser” ਕਰਾਰ ਦਿੱਤਾ ਅਤੇ ਕਿਹਾ ਕਿ ਅਮਰੀਕਾ ਨੂੰ ਕੈਨੇਡਾ ਦੀਆਂ ਕਾਰਾਂ, ਲੱਕੜ ਅਤੇ ਊਰਜਾ ਦੀ ਲੋੜ ਨਹੀਂ ਹੈ। ਓਂਟਾਰੀਓ ਪ੍ਰੀਮਿਅਰ ਡੱਗ ਫੋਰਡ ਨੇ ਇਹ ਸਰਚਾਰਜ ਟਰੰਪ ਦੇ ਕੈਨੇਡਾ ‘ਤੇ ਲਾਏ ਟੈਰਿਫ਼ ਦਾ ਜਵਾਬ ਦੇਣ ਲਈ ਲਗਾਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਵਪਾਰਕ ਜੰਗ ਜਾਰੀ ਰਹੀ, ਤਾਂ ਉਹ ਇਹ ਚਾਰਜ ਵਧਾ ਵੀ ਸਕਦੇ ਹਨ ਜਾਂ ਪੂਰੀ ਤਰ੍ਹਾਂ ਬਿਜਲੀ ਰੋਕ ਸਕਦੇ ਹਨ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਅਤੇ ਸੀਨੇਟਰ ਚੱਕ ਸ਼ੂਮਰ ਨੇ ਦੋਵਾਂ ਪਾਸਿਆਂ ਦੀ ਨੀਤੀ ਦੀ ਆਲੋਚਨਾ ਕੀਤੀ, ਅਤੇ ਕਿਹਾ ਹੈ ਕਿ ਇਸ ਨਾਲ ਅਮਰੀਕੀਆਂ ਲਈ ਬਿਜਲੀ ਮਹਿੰਗੀ ਹੋ ਜਾਵੇਗੀ। ਉਨ੍ਹਾਂ ਨੇ ਟਰੰਪ ਤੋਂ ਟੈਰਿਫ਼ ਹਟਾਉਣ ਦੀ ਮੰਗ ਕੀਤੀ।

Leave a Reply