ਓਟਵਾ : ਟੈਰਿਫ ਨੂੰ ਲੈਕੇ ਅਨਿਸ਼ਚਤਤਾ ਕਾਰਨ ਬੀ.ਸੀ ਦੀ ਰੀਅਲ ਏਸਟੇਟ ਮਾਰਕੀਟ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਘਰਾਂ ਦੀ ਵਿਕਰੀ ਘਟ ਰਹੀ ਹੈ। ਫਰਵਰੀ ਵਿੱਚ, ਰਿਹਾਇਸ਼ੀ ਇਮਾਰਤਾਂ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 10% ਘੱਟ ਰਹੀ, ਅਤੇ ਔਸਤ ਘਰ ਦੀ ਕੀਮਤ ‘ਚ ਵੀ 2.4 ਫ਼ੀਸਦ ਦੀ ਕਮੀ ਆਈ ਹੈ। ਵਪਾਰਕ ਚਿੰਤਾਵਾਂ ਕਰਕੇ ਖਰੀਦਦਾਰ ਘਰ ਖਰੀਦਣ ਤੋਂ ਸੰਕੋਚ ਕਰ ਰਹੇ ਹਨ। ਪਰ ਵਿਆਜ ਦਰਾਂ ਵਿੱਚ ਕਟੌਤੀ ਨਾਲ ਮਦਦ ਮਿਲ ਸਕਦੀ ਹੈ। ਹੁਣ ਤੱਕ, ਕੁੱਲ ਸੇਲ ਮੁੱਲ 4.5% ਘੱਟ ਕੇ $8.8 ਬਿਲੀਅਨ ਹੋ ਗਿਆ ਹੈ। ਬੈਂਕ ਆਫ ਕੈਨੇਡਾ ਕੱਲ੍ਹ ਨੂੰ ਆਪਣਾ ਅਗਲਾ ਐਲਾਨ ਕਰੇਗਾ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਵਿਆਜ ਦਰਾਂ ਵਿੱਚ ਵਾਧੂ ਕਟੌਤੀ ਕਰ ਸਕਦਾ ਹੈ।