Skip to main content

ਓਟਵਾ:ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਸਰਕਾਰ ਨੇ ਫੈਡਰਲ ਚਾਈਲਡ ਕੇਅਰ ਪ੍ਰੋਗ੍ਰਾਮ ਨੂੰ ਪੰਜ ਸਾਲਾਂ ਲਈ ਜਾਰੀ ਰੱਖਣ ਲਈ 11 ਸੂਬਿਆਂ ਅਤੇ ਅਧਿਕਾਰ ਖੇਤਰਾਂ ਨਾਲ ਲਗਭਗ $37 ਬਿਲੀਅਨ ਦਾ ਸਮਝੌਤਾ ਕੀਤਾ ਹੈ। ਇਹ ਕਦਮ ਸਰਕਾਰ ਦੀਆਂ ਪ੍ਰਮੁੱਖ ਨੀਤੀਆਂ ਵਿੱਚੋਂ ਇੱਕ ਦੀ ਲੰਬੇ ਸਮੇਂ ਤੱਕ ਸਫਲਤਾ ਯਕੀਨੀ ਬਣਾਉਣ ਲਈ ਹੈ। ਇਹ ਸਮਝੌਤਾ 2027 ਤੋਂ 2031 ਤੱਕ ਡੇ ਕੇਅਰ ਦੇ ਓਪਰੇਟਿੰਗ ਖਰਚੇ ਵਿੱਚ ਵਾਧਾ ਕਰਨ ਲਈ ਫੰਡਿੰਗ ‘ਚ ਸਲਾਨਾ 3% ਦਾ ਵਾਧਾ ਕਰੇਗਾ।ਇਸ ਯੋਜਨਾ ਦਾ ਮਕਸਦ 2026 ਤੱਕ ਕੈਨੇਡਾ ਭਰ ‘ਚ ਚਾਈਲਡ ਕੇਅਰ ਦੀ ਫੀਸ ਪ੍ਰਤੀਦਿਨ $10 ਕਰਨ ਅਤੇ 250,000 ਨਵੇਂ ਚਾਈਲਡ ਕੇਅਰ ਸਪੇਸ ਬਣਾਉਣਾ ਹੈ। ਕਈ ਸੂਬਿਆਂ ਨਾਲ ਇਹ ਸਮਝੌਤਾ ਹੋ ਚੁੱਕਿਆ ਹੈ , ਪਰ ਅਲਬਰਟਾ, ਸਕੈਚੇਵਨ ਅਤੇ ਓਂਟਾਰੀਓ ਨਾਲ ਨਹੀਂ ਹੋਇਆ ਹੈ। ਟ੍ਰੂਡੋ ਸਰਕਾਰ ਦਾ ਉਮੀਦ ਹੈ ਕਿ ਇਹ ਨਿਵੇਸ਼ ਚਾਈਲਡ ਕੇਅਰ ਦੀ ਪਹੁੰਚ ਬਿਹਤਰ ਕਰਨਗੇ, ਪਰ ਮਜ਼ਦੂਰਾਂ ਦੀ ਘਾਟ ਅਤੇ ਮਹਿੰਗਾਈ ਜਿਹੀਆਂ ਸਮੱਸਿਆਵਾਂ ਤਾਜ਼ਾ ਪ੍ਰੋਗ੍ਰੈਸ ਵਿੱਚ ਰੁਕਾਵਟ ਪਾ ਸਕਦੀਆਂ ਹਨ।

Leave a Reply