ਬੀਸੀ: ਬ੍ਰਿਟਿਸ਼ ਕੋਲੰਬੀਆ ਅਤੇ ਫੈਡਰਲ ਸਰਕਾਰ ਨੇ ਚਾਰ ਸਾਲਾਂ ਲਈ $670 ਮਿਲੀਅਨ ਡਾਲਰ ਦੀ ਫਾਰਮਾਕੇਅਰ ਡੀਲ ਕੀਤੀ ਹੈ। ਇਸ ਨਾਲ ਲਗਭਗ 550,000 ਬੀ.ਸੀ. ਵਾਸੀ ਨੂੰ ਸ਼ੂਗਰ ਅਤੇ 1.3 ਮਿਲੀਅਨ ਲੋਕਾਂ ਦੀ ਵੱਖ-ਵੱਖ ਗਰਭ-ਨਿਰੋਧਕ ਜ਼ਰੂਰਤਾਂ ਵਾਲੀਆਂ ਦਵਾਈਆਂ ਤੱਕ ਮੁਫ਼ਤ ਪਹੁੰਚ ਹੋਵੇਗੀ। ਇਸ ਸਮਝੌਤੇ ਵਿੱਚ ਔਰਤਾਂ ਨੂੰ ਮੈਨੋਪੌਜ਼ ਦੇ ਲੱਛਣਾਂ ਦਾ ਇਲਾਜ ਕਰਨ ਲਈ ਹਾਰਮੋਨ ਰੀਪਲੇਸਮੈਂਟ ਥੈਰੇਪੀ ਦੀ ਮੁਫ਼ਤ ਪਬਲਿਕ ਕਵਰੇਜ ਵੀ ਸ਼ਾਮਿਲ ਹੈ।