ਬ੍ਰਿਟਿਸ਼ ਕੋਲੰਬੀਆ : ਬੀਸੀ ਦੇ ਬਜਟ, ਜਿਸ ਵਿੱਚ 10.9 ਬਿਲੀਅਨ ਡਾਲਰ ਦਾ ਰਿਕਾਰਡ ਘਾਟਾ ਦਰਸਾਇਆ ਗਿਆ ਹੈ, ਜਿਸਨੂੰ ਲੈਕੇ ਪ੍ਰਤੀਕਿਰਿਆ ਕਾਫ਼ੀ ਨਾਕਰਾਤਮਕ ਆ ਰਹੀ ਹੈ। ਇਸ ਬਜਟ ਵਿੱਚ ਕੋਈ ਨਵੀ ਯੋਜਨਾ ਜਾਂ ਵੱਡੇ ਖਰਚੇ ਨਹੀਂ ਹਨ, ਜਿਸ ਨਾਲ ਬਿਜ਼ਨਸ ਗਰੁੱਪ,ਯੂਨੀਅਨਸ ਅਤੇ ਸਥਾਨਕ ਆਗੂ ਨਿਰਾਸ਼ ਹੋ ਗਏ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ NDP ਸਰਕਾਰ ਅਮਰੀਕੀ ਟੈਰੀਫਾਂ ਵੱਲੋਂ ਪੈਦਾ ਹੋ ਰਹੀਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਮੁਸ਼ਕਲ ਦਾ ਸਾਹਮਣਾ ਕਰ ਰਹੀ ਹੈ। ਸਰੀ ਦੇ ਮੇਅਰ ਨੂੰ ਸ਼ਹਿਰ ਦੀ ਵੱਧ ਰਹੀ ਜਰੂਰਤਾਂ ਲਈ ਕੋਈ ਸਹਾਇਤਾ ਨਾ ਮਿਲਣ ‘ਤੇ ਨਾਰਾਜ਼ਗੀ ਪ੍ਰਗਟਾਈ ਹੈ , ਜਿਸ ਵਿੱਚ ਹੈਲਥ ਕੇਅਰ, ਸਿੱਖਿਆ ਅਤੇ ਬੁਨਿਆਦੀ ਢਾਂਚਾ ਸ਼ਾਮਲ ਹੈ। ਇਸ ਤੋਂ ਇਲਾਵਾ ਹੈਲਥ ਕੇਅਰ ਸਿਸਟਮ ਬਾਰੇ ਵੀ ਚਿੰਤਾਵਾਂ ਹਨ,ਜੋ ਖ਼ਾਸਕਰ ਸਟਾਫ਼ ਦੀ ਘਾਟ ਅਤੇ ਐਮਰਜੈਂਸੀ ਰੂਮ ਦੇ ਬੰਦ ਹੋਣ ਨੂੰ ਲੈਕੇ ਜੁੜੀਆਂ ਹੋਈਆਂ ਹਨ। ਗ੍ਰੇਟਰ ਵੈਂਕੂਵਰ ਬੋਰਡ ਆਫ ਟਰੇਡ ਨੇ ਬਜਟ ਨੂੰ “C-” ਗ੍ਰੇਡ ਦਿੱਤੀ ਗਈ ਹੈ।