Skip to main content

ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਐਲਾਨ ਕੀਤਾ ਕਿ ਉਹਨਾਂ ਦੀ ਸਰਕਾਰ ਉਨ੍ਹਾਂ ਅਮਰੀਕੀ ਸਟੇਟਸ ਦੀ ਸ਼ਰਾਬ ਵੇਚਣਾ ਬੰਦ ਕਰੇਗੀ ਜੋ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਆਯਾਤ ‘ਤੇ ਲਗਾਏ ਗਏ 25% ਟੈਕਸ ਦੀ ਹਿਮਾਇਤ ਕਰਦੇ ਹਨ। ਈਬੀ ਨੇ ਕਿਹਾ ਕਿ ਬੀ.ਸੀ. ਆਪਣੇ ਵਪਾਰਕ ਹਿੱਤ ਬਚਾਉਣ ਲਈ ਜਵਾਬੀ ਟੈਕਸ ਲਗਾਏਗਾ ਅਤੇ ਸਰਕਾਰੀ ਖਰੀਦਦਾਰੀ ‘ਚ ਕੈਨੇਡੀਅਨ ਅਤੇ ਬੀ.ਸੀ. ਦੇ ਉਤਪਾਦਾਂ ਨੂੰ ਤਰਜੀਹ ਦੇਵੇਗਾ। ਉਹਨਾਂ ਨੇ ਪ੍ਰਭਾਵਿਤ ਉਦਯੋਗਾਂ ਦੀ ਮਦਦ ਕਰਨ ਦਾ ਵੀ ਭਰੋਸਾ ਦਿੱਤਾ। ਈਬੀ ਨੇ ਹੋਰ ਸੂਬਿਆਂ ਨੂੰ ਵਪਾਰਕ ਸਹਿਯੋਗ ਲਈ ਇਕੱਠੇ ਕੰਮ ਕਰਨ ਦੀ ਅਪੀਲ ਕੀਤੀ। ਉਥੇ ਹੀ, ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵੀ ਅਮਰੀਕੀ ਸ਼ਰਾਬ ਦੀ ਵਿਕਰੀ ਰੋਕਣ ਦੇ ਹੁਕਮ ਦਿੱਤੇ ਹਨ। ਬੀ.ਸੀ. ਸਰਕਾਰ ਅੱਜ 1:30 ਵਜੇ ਆਪਣਾ ਬਜਟ ਜਾਰੀ ਕਰੇਗੀ।

Leave a Reply