ਮੈਟਰੋ ਵੈਨਕੂਵਰ : ਮੈਟਰੋ ਵੈਨਕੂਵਰ ਦੇ ਦੋ ਸਭ ਤੋਂ ਵੱਡੇ ਸ਼ਹਿਰ, ਵੈਨਕੂਵਰ ਅਤੇ ਸਰੀ,ਕੈਨੇਡਾ ਦੇ ਸਿਖਰਲੇ 10 ਸ਼ਹਿਰਾਂ ਦੀ ਫਹਿਰਿਸਤ ‘ਚ ਸ਼ੁਮਾਰ ਹੋਏ ਹਨ, ਜਿੱਥੇ ਪੈਦਲ ਯਾਤਰੀਆਂ ਅਤੇ ਸਾਈਕਲ ਸਬੰਧੀ ਦੁਰਘਟਨਾਵਾਂ ‘ਚ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ।ਵੈਨਕੂਵਰ ਦਸਵੀਂ ਪੋਜ਼ੀਸ਼ਨ ‘ਤੇ ਹੈ, ਜਦਕਿ ਸਰੀ ਪੈਡਿਸਟਰੀਨ ਦੀ ਮੌਤਾਂ ਲਈ ਚੌਥੇ ਅਤੇ ਸਾਈਕਲ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਲਈ ਦੂਜੇ ਨੰਬਰ ‘ਤੇ ਹੈ। ਮਾਹਰਾਂ ਦਾ ਮੰਨਣਾ ਹੈ ਕਿ ਵੈਨਕੂਵਰ ਨੇ ਸਰੀ ਤੋਂ ਬਿਹਤਰ ਸੁਰੱਖਿਅਤ ਇੰਫ੍ਰਾਸਟਰੱਕਚਰ ਵਿੱਚ ਨਿਵੇਸ਼ ਕੀਤਾ ਹੈ, ਜਿਸ ਨਾਲ ਘੱਟ ਹਾਦਸੇ ਹੋਏ ਹਨ। ਸਰੀ 26 ਕਿਲੋਮੀਟਰ ਲੰਬੇ ਸੁਰੱਖਿਅਤ ਬਾਈਕ ਲੇਨਜ਼ ਦੇ ਨਿਰਮਾਣ ਲਈ ਯੋਜਨਾ ਬਣਾਉਣ ਲਈ ਕੰਮ ਕਰ ਰਿਹਾ ਹੈ। ਪਰ ਮਾਹਰਾਂ ਦਾ ਮੰਨਣਾ ਹੈ ਕਿ ਮੈਟਰੋ ਵੈਨਕੂਵਰ ਵਿੱਚ ਪੈਦਲ ਅਤੇ ਸਾਈਕਲਿਸਟ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਹੋਰ ਜ਼ਰੂਰੀ ਕੰਮ ਕਰਨ ਦੀ ਲੋੜ ਹੈ।