Skip to main content

ਓਟਵਾ :ਕੈਨੇਡਾ ਨੇ 4-ਨੇਸ਼ਨ ਫੇਸ-ਆਫ ਟੂਰਨਾਮੈਂਟ ਵਿੱਚ ਅਮਰੀਕਾ ਨੂੰ 3-2 ਨਾਲ ਹਰਾ ਦਿੱਤਾ। ਓਵਰਟਾਈਮ ਵਿੱਚ ਕਾਨਰ ਮੈਕਡੇਵਿਡ ਨੇ ਜਿੱਤ ਦਾ ਗੋਲ ਕੀਤਾ, ਜਿਸ ਤੋਂ ਬਾਅਦ Team ਕੈਨੇਡਾ ਨੇ American soil ‘ਤੇ ਆਪਣੇ national anthem ਦੀ ਧੁਨ ‘ਚ ਜਸ਼ਨ ਮਨਾਇਆ। ਇਹ ਮੈਚ ਬਹੁਤ ਹੀ ਸਖ਼ਤ ਮੁਕਾਬਲੇ ਵਾਲਾ ਸੀ, ਖ਼ਾਸ ਕਰਕੇ ਉਸ ਸਮੇਂ ਜਦੋਂ ਦੋਵੇਂ ਦੇਸ਼ਾਂ ਵਿਚਕਾਰ ਰਾਜਨੀਤਿਕ ਤਣਾਅ ਜਾਰੀ ਹੈ। ਦੋਹਾਂ ਪਾਸਿਆਂ ਦੇ ਫੈਨਜ਼ ਨੇ ਭਰਪੂਰ ਜੋਸ਼ ਵਿਖਾਇਆ, ਜਿਸ ਨਾਲ ਇਹ ਇੱਕ ਓਲੰਪਿਕ ਫਾਈਨਲ ਵਰਗਾ ਮੈਚ ਲੱਗ ਰਿਹਾ ਸੀ। ਅਮਰੀਕਾ ਨੇ ਪਹਿਲਾਂ ਰਾਊਂਡ-ਰੋਬਿਨ-ਸਟੇਜ ਵਿੱਚ ਜਿੱਤ ਹਾਸਲ ਕੀਤੀ ਸੀ, ਪਰ ਫਾਈਨਲ ਵਿੱਚ ਕੈਨੇਡਾ ਨੇ ਬਦਲਾ ਲੈ ਲਿਆ। ਖਿਡਾਰੀ ਅਤੇ ਫੈਨਜ਼ ਨੇ ਆਪਣੇ ਦੇਸ਼ ਦੀ ਨੁਮਾਇੰਦਗੀ ‘ਤੇ ਮਾਣ ਮਹਿਸੂਸ ਕੀਤਾ, ਅਤੇ ਇਸ ਟੂਰਨਾਮੈਂਟ ਨੇ ਇੰਟਰਨੈਸ਼ਨਲ ਆਈਸ ਹਾਕੀ ਵਿੱਚ ਦਿਲਚਸਪੀ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾਈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਜਿੱਤ ਨੂੰ ਲੈਕੇ ਭਰਪੂਰ ਜਸ਼ਨ ਮਨਾਉਂਦੇ ਨਜ਼ਰ ਆਏ,ਜਿਸਦੇ ਵੀਡਿਓਜ਼ ਉਹਨਾਂ ਨੇ ਆਪਣੇ ਸੋਸ਼ਲ ਮੀਡਿਆ ਪਲੇਟਫਾਰਮ ਦੇ ਜ਼ਰੀਏ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਗਵਰਨਰ ਕਹਿਕੇ ਸੰਬੋਧਨ ਕਰਦੇ ਹੋਏ ਇਕੱਠੇ ਮੈਚ ਦੇਖਣ ਦਾ ਸੱਦਾ ਦਿੱਤਾ ਸੀ।

Leave a Reply