ਵੈਂਕੂਵਰ ਸਿਟੀ: ਵੈਂਕੂਵਰ ਸਿਟੀ ਅਲਕੋਹਲ ਪਰੋਸੇ ਜਾਣ ਦੇ ਘੰਟਿਆਂ ‘ਚ ਵਾਧਾ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ ਹੁਣ ਰੈਸਟੋਰੈਂਟ ਹਫ਼ਤੇ ਵਿਚ 1 ਵਜੇ ਅਤੇ ਵੀਂਕਐਂਡ ‘ਤੇ 2 ਵਜੇ ਤੱਕ ਅਲਕੋਹਲ ਸਰਵ ਕਰ ਸਕਦੇ ਹਨ, ਨਵੇਂ ਸੁਝਾਅ ਮੁਤਾਬਕ ਹਰ ਰਾਤ 2 ਵਜੇ ਤੱਕ ਰੈਸਟੋਰੈਂਟ ਅਤੇ 3 ਵਜੇ ਤੱਕ ਬਾਰ, ਪਬ ਅਤੇ ਨਾਈਟਕਲੱਬ ਖੁੱਲ੍ਹੇ ਰਹਿ ਸਕਣਗੇ। ਇਹ ਬਦਲਾਅ ਬਿਜ਼ਨਸ ਨੂੰ ਸਮਰਥਨ ਦੇਣ, ਰਾਤ ਸਮੇਂ ਰੌਣਕ ਬਰਕਰਾਰ ਰੱਖਣ ਅਤੇ ਜਨਤਕ ਸੁਰੱਖਿਆ ‘ਚ ਸੁਧਾਰ ਕਰਨ ਲਈ ਕੀਤਾ ਜਾ ਰਿਹਾ ਹੈ। ਹਾਲਾਂਕਿ “ਮਦਰਜ਼ ਅਗੈਂਸਟ ਡਰੰਕ ਡ੍ਰਾਈਵਰਜ਼” ਵੱਲੋਂ ਇਸ ਬਦਲਾਅ ਦੇ ਕਾਰਨ ਰਿਸਕ ਵਧਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਵਧੇਰੇ ਘੰਟਿਆਂ ਲਈ ਬਿਜ਼ਨਸ ਨੂੰ ਅਰਜ਼ੀ ਦੇਣੀ ਪਵੇਗੀ, ਅਤੇ ਲੋਕਾਂ ਦੀ ਰਾਏ ਵੀ ਲਈ ਜਾਵੇਗੀ। ਵੈਂਕੂਵਰ ਵਾਸੀ ਸ਼ਹਿਰ ਦੀ ਵੈੱਬਸਾਈਟ ‘ਤੇ ਸਰਵੇਖਣ ਰਾਹੀਂ ਆਪਣੀ ਰਾਏ ਦੇ ਸਕਦੇ ਹਨ।