ਓਟਵਾ :ਕੈਨੇਡਾ ਦੀ ਮਹਿੰਗਾਈ ਦਰ ਜਨਵਰੀ ਵਿੱਚ 1.9% ਤੱਕ ਵਧ ਗਈ, ਭਾਵੇਂ ਕਿ ਫੈਡਰਲ ਸਰਕਾਰ ਨੇ ਟੈਕਸ ਛੋਟ ਦਿੱਤੀ ਸੀ। ਪੈਟਰੋਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ , ਖਾਸ ਕਰਕੇ ਮੈਨਿਟੋਬਾ ਵਿੱਚ, ਜਿੱਥੇ ਸੂਬਾਈ ਟੈਕਸ ਮੁੜ ਲਾਗੂ ਹੋਇਆ। ਓਂਟਾਰੀਓ ਅਤੇ ਕਿਊਬੈਕ ਵਿੱਚ ਮੰਗ ਵਧਣ ਕਰਕੇ ਕੁਦਰਤੀ ਗੈਸ ਦੀਆਂ ਕੀਮਤਾਂ ਵੀ ਵਧੀਆਂ।ਮਾਹਰਾਂ ਮੁਤਾਬਕ, ਮਹਿੰਗਾਈ ਦਾ ਦਬਾਅ ਵਧ ਰਿਹਾ ਹੈ, ਜੋ ਭਵਿੱਖ ਵਿੱਚ ਵਿਆਜ ਦਰਾਂ ‘ਤੇ ਅਸਰ ਪਾ ਸਕਦਾ ਹੈ। ਬੈਂਕ ਆਫ ਕੈਨੇਡਾ ਨੇ ਹਾਲ ਹੀ ਵਿੱਚ ਆਪਣੀ ਬੇਂਚਮਾਰਕ ਦਰ 3% ‘ਤੇ ਘਟਾ ਦਿੱਤੀ। ਟੈਕਸ ਛੋਟ ਕਾਰਨ ਰੈਸਟੋਰੈਂਟ ਅਤੇ ਸ਼ਰਾਬ ਦੀਆਂ ਕੀਮਤਾਂ ਘਟੀਆਂ ਹਨ, ਪਰ ਹੁਣ ਇਹ ਰਾਹਤ ਸਮਾਪਤ ਹੋ ਗਈ। ਟੈਕਸ ਛੋਟ ਤੋਂ ਬਿਨਾ, ਮਹਿੰਗਾਈ ਦਰ 2.7% ਹੋਣੀ ਸੀ। ਮੋਰਗੇਜ ਵਿਆਜ ਦਰਾਂ ਉੱਚੀਆਂ ਰਹਿੰਦੀਆਂ ਹਨ, ਪਰ ਹੌਲੀ-ਹੌਲੀ ਘੱਟ ਰਹੀਆਂ ਹਨ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਮਾਰਚ ਵਿੱਚ ਬੈਂਕ ਆਪਣੀ ਵਿਆਜ ਦਰ ਨੂੰ ਸਥਿਰ ਰੱਖ ਸਕਦਾ ਹੈ, ਜਦ ਤਕ ਨਵੇਂ ਟੈਰੀਫ ਜਾਂ ਤਾਜ਼ਾ ਅੰਕੜੇ ਸਾਹਮਣੇ ਨਹੀਂ ਆਉਂਦੇ।