Skip to main content

ਓਟਵਾ :NDP ਨੇ ਸੰਭਾਵਿਤ ਫੈਡਰਲ ਚੋਣਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ ਜੋ 10 ਮਾਰਚ ਤੱਕ ਹੋ ਸਕਦੀਆਂ ਹਨ, ਜਦੋਂ ਕਿ ਲਿਬਰਲ ਆਪਣਾ ਨਵਾਂ ਲੀਡਰ ਚੁਣ ਲੈਣਗੇ। ਪਾਰਟੀ ਦੇ ਨੈਸ਼ਨਲ ਕੰਪੈਨ ਡਾਇਰੈਕਟਰ,ਜੈਫਰੀ ਹੋਵਾਰਡ ਨੇ ਇੱਕ ਅੰਦਰੂਨੀ ਮੈਮੋ ਵਿੱਚ ਕਿਹਾ ਕਿ 338 ਵਿੱਚੋਂ 140 ਸੀਟਾਂ ਲਈ ਉਮੀਦਵਾਰ ਨਾਮਜ਼ਦ ਕੀਤੇ ਜਾ ਚੁੱਕੇ ਹਨ। ਮੈਮੋ ਵਿੱਚ ਇਸ ਗੱਲ ਦਾ ਸੰਕੇਤ ਦਿੱਤਾ ਗਿਆ ਹੈ ਕਿ ਮਾਰਕ ਕਾਰਨੀ ਲਿਬਰਲ ਪਾਰਟੀ ਦੇ ਅਗਲੇ ਨੇਤਾ ਬਣ ਸਕਦੇ ਹਨ ਅਤੇ ਬਹੁਤ ਸਾਰੇ ਸਰੋਤਾਂ ਤੋਂ ਇਹ ਸਵਾਲ ਉਠ ਰਿਹਾ ਹੈ ਕਿ ਉਹ ਲਿਬਰਲ ਨੇਤਾ ਬਣਨ ਤੋਂ ਬਾਅਦ ਜਲਦ ਚੋਣਾਂ ਦਾ ਐਲਾਨ ਕਰਨਗੇ। ਫੈਡਰਲ ਚੋਣਾਂ ਅਕਤੂਬਰ ਲਈ ਨਿਯਤ ਕੀਤੀਆਂ ਗਈਆਂ ਹਨ ਪਰ NDP ਚੇਤਾਵਨੀ ਦੇ ਰਿਹਾ ਹੈ ਕਿ ਜਿਵੇਂ ਹੀ ਸੰਸਦ ਮੁੜ ਤੋਂ ਬੁਲਾਇਆ ਜਾਂਦਾ ਹੈ, ਲਿਬਰਲ ਘੱਟ ਗਿਣਤੀ ਸਰਕਾਰ ਅਵਿਸ਼ਵਾਸ਼ ਦੇ ਮਤੇ ਦਾ ਸਾਹਮਣਾ ਕਰ ਸਕਦੀ ਹੈ। ਇਸ ਦੌਰਾਨ, ਹਾਲੀਆ ਓਪਿਨਿਓਨ ਪੋਲਾਂ ਤੋਂ ਪਤਾ ਚਲਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੀ ਲਿਬਰਲ ਪਾਰਟੀ ਦੇ ਨਾਲ 20 ਅੰਕ ਦਾ ਫ਼ਰਕ ਘੱਟ ਗਿਆ ਹੈ ਅਤੇ ਜ਼ਿਆਦਾਤਰ ਕੈਨੇਡੀਅਨ ਇਹ ਮੰਨਦੇ ਹਨ ਕਿ ਮਾਰਕ ਕਾਰਨੀ ਯੂ.ਐਸ. ਪ੍ਰੈਸਿਡੈਂਟ ਡੋਨਾਲਡ ਟਰੰਪ ਨਾਲ ਵਧੀਆ ਮੋਲ-ਤੋਲ ਕਰ ਸਕਦੇ ਹਨ।

 

Leave a Reply