Skip to main content

ਓਟਵਾ: ਨਵੀਂ ਨੈਨੋਜ਼ ਰਿਸਰਚ ਪੋਲ ਮੁਤਾਬਕ,ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਬਾਅਦ ਫੈਡਰਲ ਲਿਬਰਲ ਦੇ ਸਮਰਥਨ ‘ਚ ਵਾਧਾ ਹੋਇਆ ਹੈ,ਅਤੇ ਪੀਅਰ ਪੋਲੀਏਵ ਦੀ ਕੰਜ਼ਰਵੇਟਿਵ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ।
ਪਹਿਲਾਂ ਕੰਜ਼ਰਵੇਟਿਵ ਕੋਲ 27 ਪੁਆਇੰਟ ਦੀ ਲੀਡ ਸੀ ਅਤੇ ਗੈਪ 47-20 ਦਾ ਸੀ,ਜੋ ਹੁਣ ਘਟਕੇ 38-30 ਦਾ ਹੋ ਚੁੱਕਾ ਹੈ।ਇਸ ‘ਚ ਸਭ ਤੋਂ ਵੱਧ ਯੋਗਦਾਨ ਔਰਤ ਵੋਟਰਾਂ ਦੀ ਵਾਪਸੀ ਅਤੇ ਕਿਊਬੈਕ ‘ਚ ਲਿਬਰਲ ਸਮਰਥਨ ਵਧਣ ਕਰਕੇ ਆਇਆ ਹੈ।
ਪਹਿਲਾਂ ਜਿੱਥੇ ਪੋਲੀਏਵ ਵੱਲੋਂ ਰਹਿਣ-ਸਹਿਣ ਦੀ ਉੱਚ ਲਾਗਤ ਨੂੰ ਲੈ ਕੇ ਧਿਆਨ ਕੇਂਦਰਿਤ ਕੀਤਾ ਗਿਆ ਸੀ,ਓਥੇ ਹੀ ਹੁਣ ਮਾਹਰਾਂ ਵੱਲੋਂ ਉਹਨਾਂ ਨੂੰ ਟਰੇਡ ਮੁੱਦਿਆਂ ਵੱਲ ਰੁਖ਼ ਕਰਨ ਦਾ ਮਸ਼ਵਰਾ ਦਿੱਤਾ ਜਾ ਰਿਹਾ ਹੈ।
ਹਾਲਾਂਕਿ ਕੰਜ਼ਰਵੇਟਿਵ ਪਾਰਟੀ ਅਜੇ ਵੀ 8 ਪੁਆਇੰਟ ਨਾਲ ਅੱਗੇ ਹੈ,ਅਤੇ ਪੋਲੀਏਵ ਅੱਜ ਚੋਣਾਂ ਹੋਣ ‘ਤੇ ਪੀ.ਐੱਮ. ਬਣਨ ਲਈ ਸਭ ਤੋਂ ਮਜ਼ਬੂਤ ਕੈਂਡੀਡੇਟ ਹਨ।ਪਰ ਅਜੇ ਚੋਣਾਂ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

Leave a Reply