ਓਟਵਾ:ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ੁੱਕਰਵਾਰ ਨੂੰ ਟੋਰਾਂਟੋ ਵਿੱਚ ਕਨੇਡਾ-ਅਮਰੀਕਾ ਆਰਥਿਕ ਸੰਮੇਲਨ ਦੀ ਮੇਜ਼ਬਾਨੀ ਕਰਨਗੇ, ਜਿਸ ਵਿੱਚ ਆਰਥਿਕ ਵਾਧਾ,ਵਪਾਰ ਸਬੰਧੀ ਸਮੱਸਿਆਵਾਂ ਅਤੇ ਨਿਰਯਾਤ ਵਿਭਿੰਨਤਾ ’ਤੇ ਚਰਚਾ ਹੋਵੇਗੀ। ਇਹ ਸੰਮੇਲਨ ਉਸ ਵੇਲੇ ਹੋ ਰਿਹਾ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਨੇਡਾ ਖ਼ਿਲਾਫ਼ ਤੈਅ ਕੀਤੇ ਟੈਰਿਫ਼ ਨੂੰ ਇਕ ਮਹੀਨੇ ਲਈ ਟਾਲ ਦਿੱਤਾ ਹੈ। ਟਰੰਪ ਨੇ ਕੈਨੇਡੀਅਨ ਸਮਾਨ ‘ਤੇ 25% ਟੈਰਿਫ਼ ਅਤੇ ਕੈਨੇਡੀਅਨ ਐਨਰਜੀ ’ਤੇ 10% ਟੈਰਿਫ਼ ਲਾਗੂ ਕਰਨ ਦਾ ਹੁਕਮ ਜਾਰੀ ਕੀਤਾ ਸੀ। ਕਨੇਡਾ ਨੇ ਵੀ ਜਵਾਬੀ ਕਾਰਵਾਈ ਲਈ ਤਿਆਰੀ ਕੀਤੀ ਸੀ, ਪਰ ਟਰੰਪ ਅਤੇ ਟਰੂਡੋ ਵਿਚਾਲੇ ਹੋਈ ਫ਼ੋਨ ਗੱਲਬਾਤ ਨਾਲ ਤਣਾਅ ਫਿਲਹਾਲ ਘਟ ਗਿਆ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਵਪਾਰਕ ਸਬੰਧਾਂ ਨੂੰ ਲੈਕੇ ਇਹ ਅਨਿਸ਼ਚਤਤਾ ਅਮਰੀਕਾ ਦੇ ਮੁਕਾਬਲੇ ਕੈਨੇਡਾ ‘ਚ ਨਿਵੇਸ਼ ਨੂੰ ਘਟਾ ਸਕਦੀ ਹੈ।