Skip to main content

ਦੇਸ਼-ਵਿਦੇਸ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਯੋਜਨਾ ਪੇਸ਼ ਕੀਤੀ ਹੈ ਜਿਸ ਵਿੱਚ ਸੰਯੁਕਤ ਰਾਜ ਅਮਰੀਕਾ,ਗਾਜਾ ਨੂੰ ਆਪਣੇ ਕਬਜ਼ੇ ਵਿੱਚ ਲੈ ਲਏਗਾ ਅਤੇ ਫਿਰ ਫ਼ਲਸਤੀਨੀ ਲੋਕਾਂ ਨੂੰ ਕਿਤੇ ਹੋਰ ਵਸਾਇਆ ਜਾਏਗਾ। ਇਸ ਨੂੰ ਮਿਡਲ ਈਸਟ ਦਾ “ਰਿਵੀਏਰਾ” ਬਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਸੁਝਾਅ ਨੂੰ ਇਜ਼ਰਾਈਲ ਦੇ ਹਮਲਿਆਂ ਨਾਲ ਗਾਜਾ ਵਿੱਚ ਹੋਈ ਤਬਾਹੀ ਦੇ ਬਾਅਦ ਵਿਸ਼ਵ ਭਰ ਵਿੱਚ ਵੱਡੀ ਨਿੰਦਾ ਦਾ ਸਾਹਮਣਾ ਕਰਨਾ ਪਿਆ ਹੈ।ਸਾਊਦੀ ਅਰਬ, ਰੂਸ, ਚੀਨ ਅਤੇ ਫਰਾਂਸ ਨੇ ਇਸ ਨੂੰ ਨਕਾਰ ਦਿੱਤਾ ਹੈ ਅਤੇ ਦੁਬਾਰਾ ਦੋਹਰੇ-ਸਟੇਟ ਹਾਲ ਨੂੰ ਲੈਕੇ ਸਹਿਮਤੀ ਪ੍ਰਗਟਾਈ ਹੈ, ਜਿਸ ਵਿੱਚ ਗਾਜਾ ਨੂੰ ਇੱਕ ਭਵਿੱਖੀ ਫ਼ਲਸਤੀਨੀ ਰਾਜ ਦਾ ਹਿੱਸਾ ਮੰਨਿਆ ਗਿਆ ਹੈ। ਫ਼ਲਸਤੀਨੀ ਲੋਕ ਅਤੇ ਅਰਬ ਦੇਸ਼ ਇਸ ਵਿਚਾਰ ਦੇ ਵਿਰੋਧੀ ਹਨ ਅਤੇ ਇਸਨੂੰ ਨਸਲੀ ਸਫਾਈ ਸਮਝਦੇ ਹਨ। ਅਮਰੀਕਾ ਦੇ ਨੀਤੀ ਘਾੜਿਆਂ ਨੇ ਵੀ ਟਰੰਪ ਦੀ ਯੋਜਨਾ ਦੀ ਨਿੰਦਾ ਕੀਤੀ ਹੈ ਅਤੇ ਕੁਝ ਨੇ ਇਸਦੇ ਸੰਭਾਵਿਤ ਨਤੀਜਿਆਂ ਬਾਰੇ ਚਿੰਤਾ ਪ੍ਰਗਟ ਕੀਤੀ ਹੈ।

Leave a Reply