Skip to main content

ਓਟਵਾ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ ਅਤੇ 4 ਫਰਵਰੀ ਤੋਂ ਲੱਗਣ ਵਾਲੇ ਟੈਰਿਫ਼ 1 ਮਾਰਚ ਤੱਕ ਅੱਗੇ ਕਰ ਦਿੱਤੇ ਗਏ ਹਨ,ਜਿਸ ਨਾਲ ਹੁਣ ਦੋਵੇਂ ਦੇਸ਼ਾਂ ਵਿੱਚ ਸ਼ੁਰੂ ਹੋਣ ਵਾਲੀ ਵਪਾਰਕ ਜੰਗ ਕੁੱਝ ਸਮੇਂ ਲਈ ਸ਼ਾਂਤ ਹੁੰਦੀ ਨਜ਼ਰ ਆ ਰਹੀ ਹੈ।
ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦੇ ਕਿਹਾ ਕਿ ਉਹਨਾਂ ਦੀ ਰਾਸ਼ਟਰਪਤੀ ਟਰੰਪ ਨਾਲ ਗੱਲ ਹੋਈ ਹੈ ਅਤੇ ਕੈਨੇਡਾ ਹੁਣ $1.3 ਬਿਲੀਅਨ ਦਾ ਬੌਰਡਰ ਪਲੈਨ ਲਾਗੂ ਕਰੇਗਾ,ਜਿਸ ਤਹਿਤ ਨਵੇਂ ਚੌਪਰਜ਼ ਅਤੇ ਤਕਨਾਲੋਜੀ ਤਾਇਨਾਤ ਕੀਤੀ ਜਾਵੇਗੀ।ਇਸ ਤੋਂ ਇਲਾਵਾ ਸਰਹੱਦ ਦੀ ਸੁਰੱਖਿਆ ਲਈ 10,000 ਦੇ ਕਰੀਬ ਫਰੰਟਲਾਈਨ ਕਰਮਚਾਰੀ ਕੰਮ ਕਰਨਗੇ।

Leave a Reply