ਸਰੀ: ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਅਮਰੀਕੀ ਟੈਰਿਫ਼ਸ ਦੇ ਪ੍ਰਭਾਵਾਂ ਨੂੰ ਰੋਕਣ ਲਈ ਬੌਰਡਰ ਮੇਅਰਸ ਅਲਾਇਂਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਨੇਡਾ ਤੋਂ ਆਉਣ ਵਾਲੇ ਸਮਾਨ ‘ਤੇ 25% ਟੈਰਿਫ਼ ਲਗਾਉਣ ਦੀ ਯੋਜਨਾ ਬਣਾਈ ਹੈ, ਜਿਸ ਨਾਲ ਸਰੀ, ਦੇ ਇਕ ਵੱਡੇ ਟਰੱਕਿੰਗ ਹੱਬ ਹੈ, ਨੂੰ ਨੁਕਸਾਨ ਹੋ ਸਕਦਾ ਹੈ। ਲੌਕ ਨੇ ਚੇਤਾਵਨੀ ਦਿੱਤੀ ਕਿ ਇਹ ਟੈਰਿਫ਼ ਸਰੀ ਦੇ ਮੈਨੂਫੈਕਚਰਿੰਗ ਅਤੇ ਖੇਤੀਬਾੜੀ ਸੈਕਟਰ ‘ਤੇ ਬੁਰਾ ਅਸਰ ਪਾਵੇਗਾ, ਜਿਸ ਨਾਲ ਸੈਂਕੜੇ ਨੌਕਰੀਆਂ ਖਤਰੇ ‘ਚ ਪੈ ਸਕਦੀਆਂ ਹਨ। ਕਿਉਂਕਿ ਸਰੀ ਵਿੱਚ ਦੋ ਬੌਰਡਰ ਕਰਾਸਿੰਗ ਹਨ, ਅਤੇ ਸਰੀ ਖਾਸ ਤੌਰ ‘ਤੇ ਆਰਥਿਕ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਇਸ ਗਠਜੋੜ ਦੇ ਮੇਅਰਸ ਨੇ ਕਨੇਡੀਅਨਾਂ ਨੂੰ ਅਮਰੀਕਾ ਤੋਂ ਸਮਾਨ ਖਰੀਦਣ ਦੀ ਬਜਾਏ ਆਪਣੇ ਦੇਸ਼ ਦੀਆਂ ਚੀਜ਼ਾਂ ਖਰੀਦਣ ਦੀ ਅਪੀਲ ਵੀ ਕੀਤੀ ਹੈ।