ਓਟਵਾ:ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਲੈਕੇ ਕੀਤੀ ਜਾ ਰਹੀ ਜਨਤਕ ਜਾਂਚ ਦੀ ਰਿਪੋਰਟ ਅੱਜ ਪੇਸ਼ ਕੀਤੀ ਗਈ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਕੈਨੇਡਾ ਦੀਆਂ ਡੇਮੋਕ੍ਰੇਟਿਕ ਸੰਸਥਾਵਾਂ ਬੇਹੱਦ ਮਜ਼ਬੂਤ ਹਨ ਅਤੇ ਪਾਰਲੀਮੈਂਟ ਵਿੱਚ ਕਿਸੇ ਵੀ “ਟ੍ਰੇਟਰ” ਦੇ ਕੋਈ ਸਬੂਤ ਨਹੀਂ ਹਨ। ਹਾਲਾਂਕਿ,ਫੈਡਰਲ ਸਰਕਾਰ ਨੂੰ ਇਨ੍ਹਾਂ ਸੰਸਥਾਵਾਂ ਨੂੰ ਹੋਰ ਬਚਾਉਣ ਅਤੇ ਲੋਕਾਂ ਨੂੰ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਖ਼ਤਰਿਆਂ ਬਾਰੇ ਬਿਹਤਰ ਜਾਣਕਾਰੀ ਦੇਣ ਲਈ ਕਦਮ ਚੁੱਕਣ ਚਾਹੀਦੇ ਹਨ। ਇਹ ਰਿਪੋਰਟ, ਜੋ ਕਮਿਸ਼ਨਰ ਮੈਰੀ-ਜੋਸੀ ਹੋਗ ਦੁਆਰਾ ਤਿਆਰ ਕੀਤੀ ਗਈ,ਉਸ ਵਿੱਚ ਸੱਤ ਵਾਲਿਊਮ ਅਤੇ ਸਰਕਾਰ ਲਈ 15 ਸੁਝਾਅ ਸ਼ਾਮਲ ਹਨ, ਜਿਸ ਵਿੱਚੋਂ ਲਗਭਗ ਅੱਧੇ ਸੁਝਾਵਾਂ ਨੂੰ ਅਗਲੀਆਂ ਚੋਣਾਂ ਤੋਂ ਪਹਿਲਾਂ ਵਿਚਾਰੇ ਜਾਣ ਲਈ ਕਿਹਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਕਮਿਸ਼ਨਰ ਮੈਰੀ-ਜੋਸੀ ਹੋਗ ਦੀ ਰਿਪੋਰਟ ਵਿੱਚ ਚੀਨ ਅਤੇ ਭਾਰਤ ਨੂੰ ਕੈਨੇਡਾ ਚੋਣ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਦੋ ਸਭ ਤੋਂ ਵੱਧ ਸਰਗਰਮ ਦੋਸ਼ੀਆਂ ਵਜੋਂ ਪਛਾਣਿਆ ਗਿਆ ਹੈ।