Skip to main content

ਮੈਟਰੋ ਵੈਨਕੂਵਰ : ਇਲੈਕਸ਼ਨਜ਼ ਬੀਸੀ ਵੱਲੋਂ ਮੈਟਰੋ ਵੈਂਕੂਵਰ ਅਤੇ ਹੋਰ ਇਲਾਕਿਆਂ ਵਿੱਚ ਪਾਰਟੀਆਂ ਵਿਰੁੱਧ 11 ਕੰਪੇਨ ਫਾਇਨਾਂਸ ਦੀ ਉਲੰਘਣਾ ਦੀ ਜਾਂਚ ਕੀਤੀ ਜਾ ਰਹੀ ਹੈ। ਵੈਂਕੂਵਰ ਦੇ ਮੇਅਰ ਕੇਨ ਸਿਮ ਦੀ ਏਬੀਸੀ ਪਾਰਟੀ ਵੀ ਇਨ੍ਹਾਂ ਵਿੱਚ ਸ਼ਾਮਲ ਹੈ। ਇਹ ਜਾਂਚਾਂ 2022 ਦੀ ਮਿਊਨਿਸਪਲ ਚੋਣ ਦੌਰਾਨ ਡੋਨੇਸ਼ਨ ਲਿਮਿਟ ਦੀ ਉਲੰਘਨਾ ਵਰਗੇ ਮਾਮਲਿਆਂ ਤੇ ਕੇਂਦਰਿਤ ਹਨ।

ਏਬੀਸੀ ਵੈਂਕੂਵਰ, ਜਿਸ ਨੇ 1,16,000 ਡਾਲਰ ਦੇ ਕਥਿਤ ਵਰਜਿਤ ਦਾਨ ਰਾਸ਼ੀ ਨੂੰ ਵਾਪਸ ਕੀਤਾ, ਅਤੇ ਵੈਂਕੂਵਰ, ਸਰੀ, ਬਰਨਬੀ, ਰਿਚਮੰਡ ਅਤੇ ਕੇਲੋਨਾ ਦੀਆਂ ਹੋਰ ਪਾਰਟੀਆਂ ਵੀ ਜਾਂਚ ਹੇਠ ਹਨ। ਰਾਜਨੀਤਕ ਮਾਹਰ ਸਟੂਅਰਟ ਪ੍ਰੈਸਟ ਨੇ ਵੱਡੀਆਂ ਡੋਨੇਸ਼ਨ ਅਤੇ ਛੋਟੇ ਯੋਗਦਾਨਦੀ ਗੱਲ ਕੀਤੀ ਅਤੇ ਪਾਰਦਰਸ਼ਤਾ ਦੇ ਨਾਲ ਹੀ ਸਖ਼ਤ ਸਜ਼ਾ ਦੀ ਲੋੜ ਤੇ ਜ਼ੋਰ ਦਿੱਤਾ, ਤਾਂ ਜੋ ਨਿਯਮਾਂ ਦੀ ਉਲੰਘਨਾ ਨੂੰ ਰੋਕਿਆ ਜਾ ਸਕੇ।

ਇਲੈਕਸ਼ਨਜ਼ ਬੀਸੀ ਉਲੰਘਣਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਜੁਰਮਾਨੇ ਦੀ ਮਾਤਰਾ ਤੈਅ ਕਰਦੀ ਹੈ। ਜਦੋਂਕਿ ਜ਼ਿਆਦਾਤਰ ਜੁਰਮਾਨੇ ਘੱਟ ਹੁੰਦੇ ਹਨ, ਗੰਭੀਰ ਮਾਮਲੇ ਬੀਸੀ ਪ੍ਰੋਸੈਕਿਊਸ਼ਨ ਸਰਵਿਸ ਨੂੰ ਭੇਜੇ ਜਾ ਸਕਦੇ ਹਨ। ਪ੍ਰੈਸਟ ਨੇ ਚੋਣਾਂ ਵਿਚ ਨਿਰਪੱਖਤਾ ਬਰਕਰਾਰ ਰੱਖਣ, ਪੈਸੇ ਦੁਆਰਾ ਨਤੀਜੇ ਨਿਰਧਾਰਤ ਕਰਨ ਤੋਂ ਰੋਕਣ ਲਈ ਲਗਾਤਾਰ ਜਾਗਰੂਕਤਾ ਦੀ ਮੰਗ ਵੀ ਕੀਤੀ।

Leave a Reply