ਬ੍ਰਿਟਿਸ਼ ਕੋਲੰਬੀਆ :BC ਪ੍ਰੀਮੀਅਰ ਡੇਵਿਡ ਈਬੀ ਨੇ ਬੀਸੀ ਵਾਸੀਆਂ ਨੂੰ ਯੂ.ਐੱਸ. ਦੀ ਯਾਤਰਾ ਕਰਨ ਅਤੇ ਅਮਰੀਕੀ ਉਤਪਾਦ ਖਰੀਦਣ ‘ਤੇ ਦੁਬਾਰਾ ਸੋਚਣ ਲਈ ਕਿਹਾ ਹੈ, ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡੀਅਨ ਨਿਰਯਾਤ ਉੱਤੇ 25% ਟੈਰੀਫ ਦੀ ਪੇਸ਼ਕਸ਼ ਕੀਤੀ ਹੈ। ਈਬੀ ਨੇ ਇਹ ਟੈਰੀਫ਼ਜ਼ ਬੀ.ਸੀ. ਦੇ ਪਰਿਵਾਰਾਂ ‘ਤੇ ਇੱਕ ਆਰਥਿਕ ਹਮਲਾ ਕਰਾਰ ਦਿੰਦੇ ਹੋਏ ਕੈਨੇਡੀਅਨ ਉਤਪਾਦਾਂ ਨੂੰ ਸਮਰਥਨ ਦੇਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।ਉਹਨਾਂ ਨੇ ਇਕ ਨਵਾਂ ਟਾਸਕ ਫੋਰਸ ਐਲਾਨ ਕੀਤਾ ਹੈ ਜਿਸ ਵਿੱਚ ਬਿਜ਼ਨਸ, ਇਨਡਿਜੀਨਸ ਅਤੇ ਲੇਬਰ ਪ੍ਰਤੀਨਿਧੀ ਸ਼ਾਮਲ ਹੋਣਗੇ,ਜੋ ਇਸਨੂੰ ਲੈਕੇ ਗੱਲਬਾਤ ਕਰਨਗੇ ਕਿ ਟੈਰੀਫ਼ ਖ਼ਤਰੇ ਦੇ ਨਾਲ ਨਜਿੱਠਣ ਲਈ ਕਿਹੜੇ ਕਦਮ ਚੁੱਕੇ ਜਾ ਸਕਦੇ ਹਨ। ਮਾਹਰਾਂ ਵੱਲੋਂ ਕਿਫ਼ਾਯਤ ਦਾ ਹਵਾਲਾ ਦਿੰਦੇ ਹੋਏ ਕੈਨੇਡੀਅਨ ਉਤਪਾਦ ਖਰੀਦਣ ‘ਚ ਮੁਸ਼ਕਲ ਆਉਣ ਦੀ ਗੱਲ ਆਖੀ ਹੈ,ਪਰ ਨਾਲ ਹੀ ਕਿਹਾ ਹੈ ਕਿ ਟੈਰੀਫ ਲਾਗੂ ਹੋਣ ਨਾਲ ਅਮਰੀਕਾ ਦੀ ਯਾਤਰਾ ‘ਤੇ ਪ੍ਰਭਾਵ ਪੈ ਸਕਦਾ ਹੈ,ਯਾਨੀ ਯਾਤਰਾ ਘੱਟ ਹੋਵੇਗੀ। ਬੀ.ਸੀ. ਸਰਕਾਰ ਫੈਡਰਲ ਸਰਕਾਰ ਦੇ ਜਵਾਬੀ ਟੈਰੀਫ ਨੂੰ ਵੀ ਸਹਿਮਤੀ ਦਿੱਤੀ ਗਈ ਹੈ।