ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਦੀ ਡਿਜ਼ੀਜ਼ ਕੰਟਰੋਲ ਸੈਂਟਰ ਵੱਲੋਂ ਨਵੇਂ ਡਾਟਾ ਮੁਤਾਬਕ, ਕੈਨੇਡਾ ਭਰ ਦੇ ਮੁਕਾਬਲੇ BC ਸੂਬੇ ‘ਚ ਫਲੂ ਦੀ ਦਰ ਸਭ ਤੋਂ ਜ਼ਿਆਦਾ ਖ਼ਰਾਬ ਪਾਈ ਗਈ ਹੈ। ਜਿੱਥੇ ਹੋਲੀਡੇ ਸੀਜ਼ਨ ‘ਚ RSVP ਅਤੇ ਇਨਫਲੂਐਂਜ਼ਾ ਵਰਗੀਆਂ ਬਿਮਾਰੀਆਂ ਵਧ ਰਹੀਆਂ ਹਨ। ਪਰ ਕੋਵਿਡ-19 ਦਾ ਪੋਜ਼ੀਟਿਵਿਟੀ ਰੇਟ ਕੌਮੀ ਦਰ ਨਾਲੋਂ ਕਾਫੀ ਘੱਟ ਹੈ। ਪਿਛਲੇ ਹਫ਼ਤੇ, B.C. ਵਿੱਚ 13.5% ਟੈਸਟ ਇਨਫਲੂਐਂਜ਼ਾ ਲਈ ਪੋਜ਼ੀਟਿਵ ਸੀ, ਜਿਹੜਾ ਮੁੱਖ ਤੌਰ ਤੇ ਇਨਫਲੂਐਂਜ਼ਾ A ਦੇ ਕਾਰਨ ਹੈ, ਇਸਨੂੰ ਕੈਨੇਡਾ ਵਿੱਚ ਦੂਜੀ ਸਭ ਤੋਂ ਵੱਧ ਦਰ ਦਾ ਦਰਜਾ ਦਿੱਤਾ ਗਿਆ। RSVP ਪੋਜ਼ੀਟਿਵਿਟੀ ਰੇਟ ਵੀ ਨੈਸ਼ਨਲ ਦਰ ਨਾਲੋਂ ਜ਼ਿਆਦਾ ਹੈ, ਪਰ B.C. ਵਿੱਚ ਕੋਵਿਡ-19 ਦੀ ਪੋਜ਼ੀਟਿਵਿਟੀ ਰੇਟ ਸਿਰਫ 4.7% ਹੈ, ਜਦਕਿ ਨੈਸ਼ਨਲ ਦਰ 9.2% ਹੈ।