ਓਟਵਾ :ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਪਣੀ ਪੋਜ਼ੀਸ਼ਨ ਛੱਡਣ ਦੇ ਫੈਸਲੇ ਤੋਂ ਬਾਅਦ ,ਕੈਨੇਡਾ ਦੀ ਲਿਬਰਲ ਪਾਰਟੀ ਨੇ ਆਪਣੇ ਲੀਡਰਸ਼ਿਪ ਰੇਸ ਰੂਲ ਜਾਰੀ ਕੀਤੇ ਹਨ। ਨਵਾਂ ਲੀਡਰ 9 ਮਾਰਚ ਨੂੰ ਚੁਣਿਆ ਜਾਵੇਗਾ। ਉਮੀਦਵਾਰਾਂ ਨੂੰ 23 ਜਨਵਰੀ ਤੱਕ ਐਲਾਨ ਕਰਨਾ ਹੋਵੇਗਾ ਅਤੇ $350,000 ਦੀ ਫੀਸ ਭਰਨੀ ਪਵੇਗੀ।
ਵੋਟਰਾਂ ਦੀ ਯੋਗਤਾ ਲਈ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਹੁਣ ਰਜਿਸਟ੍ਰੇਸ਼ਨ ਲਈ ਕੈਨੇਡਾ ਦੇ ਨਾਗਰਿਕ, ਸਥਾਈ ਵਸਨੀਕ ਜਾਂ ਇੰਡੀਆ ਐਕਟ ਅਧੀਨ ਸਟੇਟਸ ਰੱਖਣ ਵਾਲੇ ਹੋਣਾ ਲਾਜ਼ਮੀ ਹੋਵੇਗਾ।
ਸੰਭਾਵਿਤ ਉਮੀਦਵਾਰਾਂ ਵਿੱਚ MPs ਚੰਦਰ ਆਰਿਆ ਅਤੇ ਫ੍ਰੈਂਕ ਬੇਲਿਸ,ਫ੍ਰੇੰਸਹੁਆ-ਫਿਲਿਪ-ਸ਼ੇਮਪੈਨ ਸ਼ਾਮਲ ਹਨ, ਜਦਕਿ ਕ੍ਰਿਸਟੀਆ ਫ੍ਰੀਲੈਂਡ ਅਤੇ ਮਾਰਕ ਕਾਰਨੀ ਵੀ ਰੇਸ ਵਿੱਚ ਹਨ। ਨਵੇਂ ਲੀਡਰ ਨੂੰ ਚਣੌਤੀਆਂ ਦਾ ਤੁਰੰਤ ਸਾਹਮਣਾ ਕਰਨਾ ਪਵੇਗਾ, ਜਿਸ ਵਿੱਚ ਸੰਸਦ 24 ਮਾਰਚ ਨੂੰ ਦੁਬਾਰਾ ਸ਼ੁਰੂ ਹੋਣ ਸਮੇਤ ਸੰਭਾਵਿਤ ਚੋਣਾਂ ਵੀ ਹਨ।
ਜ਼ਿਕਰਯੋਗ ਹੈ ਕਿ ਇਸ ਸੂਚੀ ‘ਚ ਪਹਿਲਾਂ ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਿਨੀ ਜੋਲੀ ਦਾ ਵੀ ਨਾਮ ਸ਼ਾਮਿਲ ਕੀਤਾ ਜਾ ਰਿਹਾ ਸੀ ਪਰ ਅੱਜ ਉਹਨਾਂ ਵੱਲੋਂ ‘X’ ‘ਤੇ ਪੋਸਟ ਕਰਦੇ ਕਿਹਾ ਗਿਆ ਹੈ ਕਿ ਉਹ ਇਸ ਰੇਸ ‘ਚ ਹਿੱਸਾ ਨਹੀਂ ਲੈਣਗੇ, ਅਤੇ ਨਾਲ ਹੀ ਕਿਹਾ ਕਿ ਉਹਨਾਂ ਦਾ ਮੁੱਖ ਫੋਕਸ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਧਮਕੀ ਦਿੱਤੇ ਟੈਕਸ ਤੋਂ ਕੈਨੇਡੀਅਨ ਨੂੰ ਬਚਾਉਣ ਦਾ ਹੈ।