ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਵਿੱਚ ਸਾਹ ਸਬੰਧੀ ਬਿਮਾਰੀਆਂ ਦੇ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ। ਖ਼ਾਸ ਕਰ ਬੱਚਿਆਂ ‘ਚ ਫਲੂ ਅਤੇ RSV ਦੇ ਮਾਮਲੇ ਵੱਧ ਰਹੇ ਹਨ। ਫਲੂ ਦੇ ਮਾਮਲੇ 2.5% ਵਧੇ ਹਨ, ਅਤੇ ਇੰਫਲੂਐਂਜ਼ਾ A ਇਸ ਫਲੂ ਸੀਜ਼ਨ ਵਿੱਚ ਸਭ ਤੋਂ ਆਮ ਹੈ। RSV, ਜੋ ਆਮ ਤੌਰ ‘ਤੇ ਇੱਕ ਹਲਕੇ ਜ਼ੁਕਾਮ ਦਾ ਕਾਰਣ ਬਣਦਾ ਹੈ ਪਰ ਕਮਜ਼ੋਰ ਵਰਗ, ਵਿੱਚ ਗੰਭੀਰ ਬਿਮਾਰੀ ਪੈਦਾ ਕਰ ਸਕਦਾ ਹੈ,ਜੋ ਇਸ ਸਮੇਂ 12.3% ਤੱਕ ਪਹੁੰਚ ਗਿਆ ਹੈ, ਜਿਸ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਐਮਰਜੈਂਸੀ ਰੂਮਾਂ ਵਿੱਚ ਸਾਹ ਨਾਲ ਸਬੰਧਤ ਮਰੀਜ਼ਾਂ ਦੇ ਦਾਖ਼ਲ ਹੋਣ ਦੀ ਗਿਣਤੀ ‘ਚ ਵਾਧਾ ਦੇਖਿਆ ਜਾ ਰਿਹਾ ਹੈ। ਓਥੇ ਹੀ COVID-19 ਦੇ ਮਾਮਲੇ ਵੀ ਧੀਮੀ ਰਫ਼ਤਾਰ ਨਾਲ ਵਧ ਰਹੇ ਹਨ। ਸਿਹਤ ਅਧਿਕਾਰੀਆਂ ਨੇ ਕਮਜ਼ੋਰ ਵਰਗ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ , ਕਿਉਂਕਿ ਫਲੂ ਸੀਜ਼ਨ ਆਮ ਤੌਰ ‘ਤੇ ਮਾਰਚ ਤੱਕ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਬੀਸੀ ਸੂਬੇ ਵਿੱਚ ਹੁਣ ਤੱਕ 1.3 ਮਿਲੀਅਨ ਫਲੂ ਟੀਕੇ ਲਗਾਏ ਜਾ ਚੁੱਕੇ ਹਨ।