ਕੈਨੇਡਾ : ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਨੇ ਨੋਰੋਵਾਇਰਸ ਦੇ ਖ਼ਤਰੇ ਦੇ ਚਲਦੇ ਫੈਨੀ ਬੇ, ਸਨਸੀਕਰ ਅਤੇ ਕਲਾਉਡੀ ਬੇ ਤੋਂ ਓਇਸਟਰ ਨੂੰ ਰੀਕਾਲ ਕੀਤਾ ਹੈ,ਜੋ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਂਟਾਰੀਓ ਵਿੱਚ ਵੇਚੇ ਗਏ ਸਨ। ਇਹ ਓਇਸਟਰ ਜ਼ਿਆਦਾਤਰ ਦਸੰਬਰ ਦੀ ਸ਼ੁਰੂਆਤ ਵਿੱਚ ਵੇਚੇ ਗਏ ਸਨ, ਜਦਕਿ ਕੁਝ 27 ਨਵੰਬਰ ਤੋਂ ਪਹਿਲਾਂ ਹਾਰਵੈਸਟ ਕੀਤੇ ਗਏ ਸਨ। ਗਾਹਕਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਪ੍ਰਭਾਵਿਤ ਓਇਸਟਰ ਨੂੰ ਨਸ਼ਟ ਕਰ ਦੇਣ ਜਾਂ ਫਿਰ ਜਿਸ ਸਟੋਰ ਤੋਂ ਵੀ ਖਰੀਦੇ ਸਨ ਓਥੇ ਵਾਪਸ ਕਰ ਦਿੱਤੇ ਜਾਣ। ਨੋਰੋਵਾਇਰਸ ਦੇ ਲੱਛਣਾਂ ਵਿੱਚ ਉਲਟੀਆਂ, ਦਸਤ, ਮਤਲੀ ਅਤੇ ਪੇਟ ਵਿੱਚ ਦਰਦ ਸ਼ਾਮਲ ਹਨ, ਜੋ ਸੰਪਰਕ ਦੇ 12 ਘੰਟਿਆਂ ਦੇ ਅੰਦਰ ਸ਼ੁਰੂ ਹੋ ਸਕਦੇ ਹਨ। ਜਦਕਿ ਜ਼ਿਆਦਾਤਰ ਲੋਕ ਕੁਝ ਦਿਨਾਂ ਵਿੱਚ ਠੀਕ ਹੋ ਜਾਂਦੇ ਹਨ, ਪਰ ਕੁਝ ਨੂੰ ਗੰਭੀਰ ਮਾਮਲਿਆਂ ਵਿੱਚ ਹਸਪਤਾਲ ਭਰਤੀ ਕਰਵਾਉਣ ਦੀ ਲੋੜ ਪੈ ਸਕਦੀ ਹੈ।