ਕੈਨੇਡਾ :ਫਿਨਟਰੈਕ ਨੇ ਐਕਸਚੇਂਜ ਬੈਂਕ ਆਫ ਕੈਨੇਡਾ ‘ਤੇ ਮਨੀ ਲਾਂਡਰਿੰਗ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ $2.46 ਮਿਲੀਅਨ ਦਾ ਜੁਰਮਾਨਾ ਲਗਾਇਆ ਹੈ। ਬੈਂਕ ਨੇ ਸ਼ੱਕੀ ਅਦਾਨ -ਪ੍ਰਦਾਨ ਦੀ ਰਿਪੋਰਟ ਨਹੀਂ ਕੀਤੀ, ਕਾਰੋਬਾਰੀ ਸਬੰਧਾਂ ਦੀ ਸਹੀ ਢੰਗ ਨਾਲ ਨਿਗਰਾਨੀ ਨਹੀਂ ਕੀਤੀ ਅਤੇ ਨਾ ਹੀ ਇੱਕੋ ਲੈਣ-ਦੇਣ ‘ਚ $10,000 ਜਾਂ ਉਸ ਤੋਂ ਵੱਧ ਨਕਦੀ ਰਕਮ ਦੀ ਰਿਪੋਰਟ ਕੀਤੀ ਹੈ। 2022 ਦੇ ਅਖੀਰ ਤੋਂ ਅਪਰੈਲ 2024 ਤੱਕ ਕੀਤੇ ਗਏ ਜਾਂਚ ਵਿਚ ਇਹ ਪਾਇਆ ਗਿਆ ਕਿ ਬੈਂਕ ਦਾ ਕਮਪਲਾਇੰਸ ਪ੍ਰੋਗਰਾਮ ਉਚਿਤ ਪੱਧਰ ਤੱਕ ਨਹੀਂ ਪਹੁੰਚਿਆ। ਬੈਂਕ ਨੇ ਫੈਸਲੇ ‘ਤੇ ਅਪੀਲ ਕੀਤੀ ਹੈ। ਫਿਨਟਰੈਕ ਇਹ ਯਕੀਨੀ ਬਣਾਉਣ ਲਈ ਕਠੋਰ ਰਹੇਗਾ ਕਿ ਕਾਰੋਬਾਰ ਨੂੰ ਮਨੀ ਲਾਂਡਰਿੰਗ ਦੇ ਖ਼ਿਲਾਫ਼ ਲਾਗੂ ਕੀਤੇ ਨਿਯਮਾਂ ਦੀ ਪਾਲਣਾ ਯਕੀਨੀ ਤੌਰ ‘ਤੇ ਕਰਨ।