ਬੀ.ਸੀ-ਐਨਵਾਇਰਮੈਂਟ ਕੈਨੇਡਾ ਵੱਲੋਂ ਬੀ.ਸੀ. ਸੂਬੇ ਦੇ ਕੁੱਝ ਹਿੱਸਿਆਂ ਲਈ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ,ਜੋ ਇਸ ਵੀਕੈਂਡ ਦੌਰਾਨ ਕਈਆਂ ਲਈ ਯਾਤਰਾ ਨੂੰ ਔਖਾ ਕਰ ਦੇਵੇਗਾ।
ਮੌਸਮ ਮਹਿਕਮੇ ਵੱਲੋਂ ਵੈਸਟ ਵੈਨਕੂਵਰ ਆਈਲੈਂਡ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।ਜਿੱਥੇ ਅੱਧੀ ਰਾਤ ਤੋਂ ਪਹਿਲਾਂ 100 ਮਿਲੀਮੀਟਰ ਅਤੇ 120 ਮਿਲੀਮੀਟਰ ਤੱਕ ਦੀ ਵਰਖਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਇਸ ਮੀਂਹ ਦੇ ਚਲਦੇ ਹੜ੍ਹਾਂ ਦੀ ਸਥਿਤੀ ਪੈਦਾ ਹੋਣ ਦੀ ਉਮੀਦ ਰਹੇਗੀ,ਨਤੀਜਨ ਡ੍ਰਾਈਵਰਾਂ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਲਈ ਕਿਹਾ ਜਾ ਰਿਹਾ ਹੈ।
ਐਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਵਰਖਾ ਦੇ ਕਾਰਨ ਨਦੀਆਂ,ਝੀਲਾਂ ‘ਚ ਪਾਣੀ ਦਾ ਪੱਧਰ ਵਧ ਸਕਦਾ ਹੈ।ਬੀ.ਸੀ. ਇੰਟੀਰੀਅਰ ਦੇ ਹਿੱਸਿਆਂ ਲਈ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ,ਅਤੇ ਸ਼ਨੀਵਾਰ ਸਵੇਰ ਤੱਕ 30 ਸੈਂਟੀਮੀਟਰ ਤੱਕ ਦੀ ਬਰਫ਼ ਦੀ ਚਾਦਰ ਵੇਖੀ ਜਾ ਸਕਦੀ ਹੈ।ਜਦੋਂ ਕਿ ਲੋਅਰ ਐਲੀਵੇਸ਼ਨ ‘ਤੇ 15 ਸੈਂਟੀਮੀਟਰ ਤੱਕ ਦੀ ਬਰਫ਼ਬਾਰੀ ਵੇਖੀ ਜਾ ਸਕਦੀ ਹੈ।