ਕੈਨੇਡਾ: ਮਲਟੀਨੈਸ਼ਨਲ ਫੂਡ ਕਾਰਪੋਰੇਸ਼ਨ,ਕਾਰਗਿਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਸ ਵੱਲੋਂ ਆਪਣੀ ਗਲੋਬਲ ਵਰਕਫੋਰਸ ਦਾ 5 ਫੀਸਦ ਹਿੱਸਾ ਨੌਕਰੀ ਤੋਂ ਹਟਾਇਆ ਜਾ ਰਿਹਾ ਹੈ,ਜੋ ਕਿ ਕੱੁਲ 8000 ਨੌਕਰੀਆਂ ਬਣਦੀਆਂ ਹਨ।
ਇਹ ਕਦਮ ਆਪਣੇ ਬਿਜ਼ਨਸ ਨੂੰ ਰੀਅਲਾਈਨ ਕਰਨ ਅਤੇ ਬਿਜ਼ਨਸ ਨੂੰ ਹੋਰ ਮਜ਼ਬੂਤ ਕਰਨ ਲਈ ਚੁੱਕਿਆ ਜਾ ਰਿਹਾ ਹੈ।
ਜ਼ਿਆਦਾਤਰ ਜੌਬ ਕੱਟ ਇਸ ਸਾਲ ਹੋਵੇਗਾ,ਜਦੋਂ ਕਿ ਅਖੀਰਲੇ ਵਿੱਤੀ ਵਰ੍ਹੇ ‘ਚ ਰੈਵੀਨਿਊ ‘ਚ 10 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਸਪਸ਼ਟ ਹੈ ਕਿ ਇਸ ਸਭ ਦੇ ਕਾਰਨ ਅਲਬਰਟਾ ‘ਚ ਚੱਲ ਰਹੇ ਆਪ੍ਰੇਸ਼ਨ ਪ੍ਰਭਾਵਿਤ ਨਹੀਂ ਹੋਣਗੇ।ਇਸਦੇ ਕਾਮਿਆਂ ਦੀ ਅਗਵਾਈ ਕਰਨ ਵਾਲੀ ਯੂਨੀਅਨ ਵੱਲੋਂ ਸਾਰੀਆਂ ਸਥਿਤੀਆਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਹਾਲਾਂਕਿ ਬੀਫ਼ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ,ਜਿਸਦੇ ਚਲਦੇ ਲਾਭ ਵੀ ਹੋਵੇਗਾ।ਪਰ ਇਸਦੇ ਬਾਵਜੂਦ ਕਾਮਿਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਨੂੰ ਲੈ ਕੇ ਅਨਿਆਂ ਮੰਨਿਆ ਜਾ ਰਿਹਾ ਹੈ।