ਕੈਨੇਡਾ: ਵੈਸਟਜੈੱਟ ਤੋਂ ਬਾਅਦ ਹੁਣ ਏਅਰ ਕੈਨੇਡਾ ਵੱਲੋਂ ਵੀ ਸਸਤੀਆਂ ਟਿਕਟਾਂ ਲਈ ਕੈਰੀ-ਆਨ-ਬੈਗ ‘ਤੇ ਪਾਬੰਦੀ ਲਗਾਈ ਜਾ ਰਹੀ ਹੈ।ਜੋ ਕਿ 3 ਜਨਵੀ 2025 ਤੋਂ ਸ਼ੁਰੂ ਹੋ ਰਹੀ ਹੈ।ਇਸ ਨਵੇਂ ਨਿਯਮ ਦੇ ਅਧੀਨ ਛੋਟਾ ਬੈਗ ਜਾਂ ਪਰਸ ਲੈ ਕੇ ਜਾਣ ਦੀ ਆਗਿਆ ਹੋਵੇਗੀ, ਜਦੋਂ ਕਿ ਹੋਰ ਭਾਰੀ ਬੈਗ ਲੈ ਕੇ ਜਾਣ ਲਈ ਚੈੱਕ-ਇਨ ‘ਤੇ $65 ਅਦਾ ਕਰਨੇ ਪੈਣਗੇ।ਇਸ ਤੋਂ ਇਲਾਵਾ ਸਫ਼ਰ ਦੌਰਾਨ ਆਪਣੀ ਸੀਟ ਬਦਲਣ ਲਈ ਵਾਧੂ ਕੀਮਤ ਅਦਾ ਕਰਨੀ ਪਵੇਗੀ।