ਕੈਨੇਡਾ: ਕੈਨੇਡਾ ਵਿੱਚ ਜਲਦੀ ਹੀ ਸਰਦੀਆਂ ਦੀ ਮੌਸਮ ਆ ਰਿਹਾ ਹੈ,ਇਸ ਹਫ਼ਤੇ ਜਿੱਥੇ ਕਈ ਪ੍ਰਦੇਸ਼ਾਂ ਅਤੇ ਸੂਬਿਆਂ ਵਿੱਚ ਬਰਫ ਅਤੇ ਤੀਬਰ ਹਵਾਵਾਂ ਦੇ ਆਉਣ ਨੂੰ ਲੈਕੇ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਸਸਕਾਚੇਵਨ ਵਿੱਚ ਬਰਫੀਲੀਆਂ ਹਵਾਵਾਂ ਨਾਲ -40°C ਤੱਕ ਠੰਡੀ ਮਹਿਸੂਸ ਹੋ ਸਕਦੀ ਹੈ। ਉੱਤਰੀ ਅਲਬਰਟਾ ਅਤੇ ਬੀ.ਸੀ. ਵਿੱਚ ਬਰਫੀਲੇ ਮੌਸਮ ਦੀ ਚੇਤਾਵਨੀ ਦਿੱਤੀ ਗਈ ਹੈ , ਅਤੇ ਐਡਮੈਂਟਨ ਵਰਗੇ ਇਲਾਕਿਆਂ ਵਿੱਚ 50 ਸੈਂਟੀਮੀਟਰ ਤੱਕ ਬਰਫ ਪੈ ਸਕਦੀ ਹੈ। ਗਰੇਟ ਲੇਕਸ ਇਲਾਕੇ ਵਿੱਚ ਬਰਫ ਦੇ ਤੂਫਾਨ ਅਤੇ ਤੀਬਰ ਹਵਾਵਾਂ ਦਾ ਅੰਦਾਜ਼ਾ ਹੈ, ਜਿੱਥੇ ਕੁਝ ਇਲਾਕਿਆਂ ਵਿੱਚ 75 ਸੈਂਟੀਮੀਟਰ ਤੱਕ ਬਰਫ ਪੈ ਸਕਦੀ ਹੈ। ਅਟਲਾਂਟਿਕ ਇਲਾਕੇ ਵਿੱਚ ਹਵਾ ਦੀ ਗਤੀ 110 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ। ਇਹ ਮੌਸਮ ਆਉਣ ਵਾਲੀ ਸਰਦੀ ਦਾ ਇਸ਼ਾਰਾ ਦੇ ਰਿਹਾ ਹੈ ਜੋ ਪਿਛਲੇ ਸਾਲ ਨਾਲੋਂ ਵਧੇਰੇ ਠੰਡਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।