ਵੈਨਕੂਵਰ: ਵੈਨਕੂਵਰ ਸਿਟੀ ਕੌਂਸਲ ਨੇ ਨਵੇਂ ਇਮਾਰਤਾਂ ਵਿੱਚ ਹੀਟਿੰਗ ਲਈ ਕੁਦਰਤੀ ਗੈਸ ਵਾਪਸ ਲਿਆਉਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਇਹ ਵਿਚਾਰ ਸੋਮਵਾਰ ਤੋਂ ਚਲ ਰਿਹਾ ਸੀ ਅਤੇ ਜਨਤਾ ਦੀ ਰਾਏ ਵੀ ਮਿਲੀ-ਜੁਲੀ ਆ ਰਹੀ ਸੀ। ਕਈ ਲੋਕਾਂ, ਜਿਸ ਵਿੱਚ ਹੈਲਥ ਪ੍ਰੋਫੈਸ਼ਨਲਸ ਅਤੇ ਬਿਲਡਰਸ ਸ਼ਾਮਿਲ ਹਨ,ਉਹਨਾਂ ਵੱਲੋਂ ਇਸਦਾ ਵਿਰੋਧ ਕੀਤਾ, ਜਿਨ੍ਹਾਂ ਨੇ ਜਲਵਾਯੂ ਪਰਿਵਰਤਨ ਅਤੇ ਸਮਰੱਥਾ ਦੇ ਖ਼ਤਰੇ ਨੂੰ ਲੈਕੇ ਚਿੰਤਾ ਪ੍ਰਗਟਾਈ। ਉਹਨਾਂ ਨੇ ਕਿਹਾ ਕਿ ਕੁਦਰਤੀ ਗੈਸ ਗ੍ਰੀਨਹਾਊਸ ਗੈਸਾਂ ਦੇ ਵੱਡਾ ਸੋਮਾ ਹੈ ਅਤੇ ਸਿਟੀ ਨੂੰ ਹੀਟ ਪੰਪ ਵਰਗੇ ਅਜੋਕੇ ਹੀਟ ਪੰਪ ਦੀ ਵਰਤੋਂ ਜਾਰੀ ਰੱਖਣੀ ਚਾਹੀਦੀ ਹੈ। ਹਾਲਾਂਕਿ ਕੁਝ ਲੋਕ ਕੁਦਰਤੀ ਗੈਸ ਦੇ ਹੱਕ ਵਿੱਚ ਸਨ, ਖਾਸ ਕਰਕੇ ਇੱਕ ਅਸਥਾਈ ਹੱਲ ਵਜੋਂ ਇਸਨੂੰ ਪਹਿਲ ਦੇਣ ਦੇ ਹੱਕ ਵਿੱਚ ਸਨ। ਪੰਜ-ਪੰਜ ਦੀ ਵੋਟਿੰਗ ਨਾਲ, ਪ੍ਰਸਤਾਵ ਰੱਦ ਹੋ ਗਿਆ।