ਓਟਵਾ: ਕੈਨੇਡਾ ਪੋਸਟ ਦੀ ਹੜਤਾਲ 11ਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਹੈ। ਕੰਪਨੀ ਅਤੇ ਡਾਕ ਕਰਮਚਾਰੀਆਂ ਦੀ ਯੂਨੀਅਨ ਵਿਚਾਲੇ ਗੱਲਬਾਤ ਵਿੱਚ ਥੋੜ੍ਹੀ ਤਰੱਕੀ ਹੋਈ ਹੈ। ਕੈਨੇਡਾ ਪੋਸਟ ਹਫ਼ਤੇਵਾਰ ਛੁੱਟੀਆਂ ਦੌਰਾਨ ਡਿਲੀਵਰੀ ਅਤੇ ਲਚਕਦਾਰ ਸਟਾਫ ਡਿਊਟੀ ਨੂੰ ਲੈਕੇ ਬਦਲਾਅ ਚਾਹੁੰਦੀ ਹੈ, ਪਰ ਯੂਨੀਅਨ ਭਵਿੱਖ ਦੇ ਕਾਮਿਆਂ ਲਈ ਤਨਖ਼ਾਹ ਅਤੇ ਸਹੂਲਤਾਂ ਵਿਚ ਬਦਲਾਅ ਦਾ ਵਿਰੋਧ ਕਰਦੀ ਹੈ। ਕੈਨੇਡਾ ਪੋਸਟ ਨੇ 4 ਸਾਲਾਂ ਵਿੱਚ 11.5% ਤਨਖ਼ਾਹ ਵਾਧਾ ਦੇ ਪ੍ਰਸਤਾਵ ਦਿੱਤਾ ਹੈ, ਜਦੋਂਕਿ ਯੂਨੀਅਨ 24% ਦੀ ਮੰਗ ਕਰ ਰਹੀ ਹੈ। 15 ਨਵੰਬਰ ਤੋਂ ਸ਼ੁਰੂ ਹੋਈ ਇਹ ਹੜਤਾਲ ਡਾਕ ਸੇਵਾਵਾਂ ਨੂੰ ਰੋਕ ਰਹੀ ਹੈ ਅਤੇ ਗਾਹਕਾਂ ਨੂੰ ਹੋਰ ਕੰਪਨੀਆਂ ਵੱਲ ਮੋੜ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਵਿਚਾਰ-ਵਟਾਂਦਰੇ ‘ਤੇ ਆਕੇ ਗੱਲਬਾਤ ਰੁਕ ਗਈ ਹੈ। ਜ਼ਿਕਰਯੋਗ ਹੈ ਕਿ ਸੇਵਾਵਾਂ ਬੰਦ ਹੋਣ ਕਾਰਨ ਕੈਨੇਡਾ ਪੋਸਟ ਵਲੋਂ 10 ਮਿਲੀਅਨ ਪਾਰਸਲ ਦੀ ਕਮੀ ਦੇਖੀ ਗਈ ਹੈ।