ਕੈਨੇਡਾ : ਐਨਡੀਪੀ ਦੇ ਲੀਡਰ ਜਗਮੀਤ ਸਿੰਘ ਨੇ ਕੈਨੇਡਾ ਦੇ ਪ੍ਰੀਮੀਅਰਾਂ ਨੂੰ ਸੂਬਾਈ ਸੇਲ ਟੈਕਸ ਖਤਮ ਕਰਨ ਅਤੇ ਰੋਜ਼ਾਨਾ ਜ਼ਰੂਰੀ ਵਸਤਾਂ ਜਿਵੇਂ ਕਿ ਗ੍ਰੋਸਰੀ, ਹੀਟਿੰਗ, ਡਾਇਪਰ ਆਦਿ ‘ਤੇ ਜੀਐਸਟੀ ਹਟਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਅਪੀਲ ਕੀਤੀ ਹੈ।
ਉਹਨਾ ਦਾ ਮਕਸਦ ਹੈ ਕਿ ਇਹ ਕਦਮ ਕੈਨੇਡੀਅਨਾਂ ‘ਤੇ ਪੈਣ ਵਾਲੇ ਆਰਥਿਕ ਦਬਾਅ ਨੂੰ ਘੱਟ ਕਰੇਗਾ। ਸਿੰਘ ਨੇ ਇਸ ਪ੍ਰੋਗਰਾਮ ਨੂੰ ਫੰਡ ਕਰਨ ਲਈ ਵੱਡੀਆਂ ਕਾਰਪੋਰੇਸ਼ਨਾਂ ‘ਤੇ ਵਧੇਰੇ ਲਾਭਾਂ ’ਤੇ ਟੈਕਸ ਲਗਾਉਣ ਦਾ ਸੁਝਾਅ ਦਿੱਤਾ ਹੈ।
ਉਹਨਾ ਦੀ ਇਹ ਮੰਗ ਲਿਬਰਲਾਂ ਨਾਲ ਸਪਲਾਈ ਐਂਡ ਕਾਨਫਿਡੈਂਸ ਅਗਰੀਮੈਂਟ ਦੇ ਸੰਭਾਵਿਤ ਅੰਤ ਤੋਂ ਬਾਅਦ ਫੈਡਰਲ ਚੋਣਾਂ ਦੀ ਚਰਚਾ ਨੂੰ ਹੋਰ ਤੇਜ਼ ਕਰ ਰਹੀ ਹੈ।