ਸਰੀ: ਸਰੀ ਅਤੇ ਨਿਊ ਵੈਸਟਮਿੰਸਟਰ ਦੇ ਵਿਚਕਾਰ ਫਰੇਜ਼ਰ ਨਦੀ ਹੇਠਾਂ ਇੱਕ ਵੱਡੀ ਪਾਣੀ ਸਪਲਾਈ ਟਨਲ ਬਣਾਈ ਜਾ ਰਹੀ ਹੈ, ਜਿਸਦੀ ਉਮੀਦ ਹੈ ਕਿ ਇਹ ਸਮੇਂ ਤੇ ਅਤੇ ਬਜਟ ਦੇ ਅੰਦਰ ਹੀ ਪੂਰੀ ਹੋਵੇਗੀ। ਮੈਟਰੋ ਵੈਂਕੂਵਰ ਦੇ ਇਨਫ੍ਰਾਸਟਰੱਕਚਰ ਨੂੰ ਭਵਿੱਖ ‘ਚ ਹੋਣ ਵਾਲੇ ਵਾਧੇ ਲਈ ਸੁਧਾਰਨ ਅਤੇ ਭੂਚਾਲ ਦੇ ਕਾਰਨ ਹੋਣ ਵਾਲੇ ਸੰਭਾਵੀ ਨੁਕਸਾਨ ਤੋਂ ਬਚਾਉਣ ਲਈ ਇਹ ਟਨਲ, ਜੋ ਕਿ 50 ਮੀਟਰ ਦੀ ਡੂੰਘਾਈ ਵਿੱਚ ਹੈ, ਤਿਆਰ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਦੀ ਸ਼ੁਰੂਆਤ 2022 ਵਿੱਚ ਹੋਈ ਸੀ ਅਤੇ ਹੁਣ ਤਕ ਇਸ ਦਾ ਵੱਡਾ ਹਿੱਸਾ ਪੂਰਾ ਹੋ ਚੁਕਾ ਹੈ। ਟਨਲ ਦੀ ਲੰਬਾਈ 2.3 ਕਿਲੋਮੀਟਰ ਹੋਵੇਗੀ ਅਤੇ ਇਸਨੂੰ 2028 ਤੱਕ $450 ਮਿਲੀਅਨ ਦੀ ਲਾਗਤ ਨਾਲ ਪੂਰਾ ਕੀਤਾ ਜਾਣਾ ਹੈ, ਜਿਸ ਨਾਲ ਸਰੀ ਖੇਤਰ ਨੂੰ ਅਗਲੇ 100 ਸਾਲਾਂ ਲਈ ਇੱਕ ਭਰੋਸੇਮੰਦ ਪਾਣੀ ਸਪਲਾਈ ਮਿਲੇਗੀ।