ਓਟਾਵਾ: ਬੈਂਕ ਆਫ ਕੈਨੇਡਾ ਵੱਲੋਂ ਬੁੱਧਵਾਰ ਨੂੰ ਆਪਣੀ ਪ੍ਰਮੁੱਖ ਵਿਆਜ ਦਰ ਵਿੱਚ ਕਟੌਤੀ ਕਰਨ ਦੀ ਉਮੀਦ ਹੈ, ਹਾਲਾਂਕਿ ਕਿੰਨੀ ਕਟੌਤੀ ਹੋਵੇਗੀ, ਇਸਦੇ ਬਾਰੇ ਅਜੇ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
ਬ੍ਰਿਟਿਸ਼ ਕੋਲੰਬੀਆ ਵਿੱਚ ਰੀਅਲ ਅਸਟੇਟ ਮਾਰਕੀਟ ਹਾਲ ਹੀ ਵਿੱਚ ਫਲੈਟ ਰਿਹਾ ਹੈ। BC ਰੀਅਲ ਅਸਟੇਟ ਐਸੋਸੀਏਸ਼ਨ ਦੇ ਮੁੱਖ ਅਰਥਸ਼ਾਸ਼ਤਰੀ ਬ੍ਰੈਂਡਨ ਓਗਮੰਡਸਨ ਨੇ ਨੋਟ ਕੀਤਾ ਕਿ ਅਕਤੂਬਰ ਵਿੱਚ ਗਤੀਵਿਧੀ ਵਿੱਚ ਵਾਧੇ ਦੇ ਸੰਕੇਤ ਹਨ, ਜੋ ਕਿ ਇੱਕ ਸਕਾਰਾਤਮਕ ਰੁਝਾਨ ਹੈ। ਉਹਨਾਂ ਦਾ ਕਹਿਣਾ ਹੈ ਕਿ ਅਗਲਾ ਸਾਲ ਰੀਅਲ ਅਸਟੇਟ ਲਈ ਵਧੇਰੇ ਆਮ ਹੋਵੇਗਾ, ਕਿਉਂਕਿ ਪਿਛਲੇ ਦੋ ਸਾਲਾਂ ਵਿੱਚ ਗਤੀਵਿਧੀ ਘਟਦੇ ਦੇਖੀ ਗਈ ਸੀ, ਪਰ ਹੁਣ ਆਮ ਪੱਧਰ ‘ਤੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।
ਗਤੀਵਿਧੀ ਵਿੱਚ ਵਾਧੇ ਦੇ ਕਾਰਨ, ਜੇ ਮੰਗ ਵਧਦੀ ਹੈ ਤਾਂ ਕੀਮਤਾਂ ਵਿੱਚ ਕੋਈ ਮਹੱਤਵਪੂਰਨ ਵਾਧਾ ਹੋਣ ਦੀ ਸੰਭਾਵਨਾ ਨਹੀਂ ਹੈ। ਮਾਹਰਾਂ ਵੱਲੋਂ ਅੰਦਾਜ਼ਾ ਲਗਾਇਆ ਗਿਆ ਹੈ ਕਿ ਵਿਆਜ ਦਰ ਵਿੱਚ 4.25% ਤੋਂ ਲੈ ਕੇ 3.75% ਤੱਕ ਦੀ ਕਟੌਤੀ ਹੋ ਸਕਦੀ ਹੈ। ਜੇਕਰ ਵਿਆਜ ਦਰਾਂ ਵਿੱਚ ਕਮੀ ਆਉਂਦੀ ਹੈ ਤਾਂ ਮਾਰਕੀਟ ਵੀ ਵਧੇ-ਫੁੱਲੇਗੀ।