UN Development Program ਅਤੇ Oxford University ਦੀ ਇੱਕ ਰਿਪੋਰਟ ਦਰਸਾਉਂਦੀ ਹੈ ਕਿ 1 ਬਿਲੀਅਨ ਤੋਂ ਵੱਧ ਲੋਕ ਗੰਭੀਰ ਗਰੀਬੀ ਵਿੱਚ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਬੱਚੇ ਹਨ। ਜ਼ਿਆਦਾਤਰ ਗਰੀਬ ਲੋਕ ਪੇਂਡੂ ਖੇਤਰਾਂ ਵਿੱਚ ਰਹਿੰਦੇ ਹਨ ਅਤੇ ਲਗਭਗ 40% ਉਹਨਾਂ ਦੇਸ਼ਾਂ ਵਿੱਚ ਹਨ, ਜੋ ਸੰਘਰਸ਼ਾਂ ਨਾਲ ਪ੍ਰਭਾਵਿਤ ਹਨ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਗਰੀਬੀ ਸਬ-ਸਹਾਰਨ ਅਫਰੀਕਾ ਅਤੇ ਦੱਖਣੀ ਏਸ਼ੀਆ ਵਿੱਚ ਕੇਂਦਰਿਤ ਹੈ, ਜਿਸ ਵਿੱਚ ਪੰਜ ਦੇਸ਼—ਭਾਰਤ, ਪਾਕਿਸਤਾਨ, ਇਥੋਪੀਆ, ਨਾਈਜੀਰੀਆ ਅਤੇ ਕਾਂਗੋ—ਸਭ ਤੋਂ ਵੱਧ ਗਰੀਬ ਲੋਕ ਹਨ। ਇਨ੍ਹਾਂ ਸੰਘਰਸ਼ਾਂ ਨੇ ਗਰੀਬੀ ਦੀ ਸਥਿਤੀ ਨੂੰ ਵਿਗਾੜਿਆ ਹੈ, ਜਿਸ ਕਾਰਨ 455 ਮਿਲੀਅਨ ਲੋਕ ਚੱਲ ਰਹੀ ਹਿੰਸਾ ਕਾਰਨ ਕਠੋਰ ਹਾਲਤਾਂ ਦਾ ਸਾਹਮਣਾ ਕਰ ਰਹੇ ਹਨ।

ਰਿਪੋਰਟ ਵਿੱਚ ਸ਼ਾਂਤੀ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਗਰੀਬੀ ਨੂੰ ਦੂਰ ਕਾਰਨ ਦੀਆਂ ਕੋਸ਼ਿਸ਼ਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਗਰੀਬੀ ਦੀ ਦਲਦਲ ‘ਚੋਂ ਲੋਕਾਂ ਨੂੰ ਕੱਢਿਆ ਜਾ ਸਕੇ।

Leave a Reply