ਓਂਟਾਰੀਓ :ਸਾਊਦੀ ਅਰਬ ਦੇ ਇੱਕ ਧਾਰਮਿਕ ਟੂਰ ਲਈ ਘੱਟ ਕੀਮਤ ‘ਤੇ ਟਿਕਟਾਂ ਖਰਦਿਣ ਦੇ ਚਲਦੇ ਓਂਟਾਰੀਓ ਦਾ ਇੱਕ ਪਰਿਵਾਰ ਸਕੈਮ ਦਾ ਸ਼ਿਕਾਰ ਹੋ ਗਿਆ ਹੈ।ਮਿਸੀਸਾਗਾ ਦੀ ਨਿਗਹਤ ਨੇ ਫੇਸਬੁੱਕ ਮਾਰਕੀਟਪਲੇਸ ਤੋਂ $14320 ‘ਚ 10 ਟਿਕਟਾਂ ਖਰੀਦੀਆਂ ਅਤੇ ਏਅਰਪੋਰਟ ‘ਤੇ ਜਾਕੇ ਪਤਾ ਲੱਗਿਆ ਕਿ ਉਹਨਾਂ ‘ਚੋਂ 5 ਟਿਕਟਾਂ ਜਾਅਲੀ ਸਨ।ਸਕੈਮਰ ਵੱਲੋਂ ਟਿਕਟਾਂ ਵੇਚਣ ਤੋਂ ਬਾਅਦ ਨਿਗਹਤ ਨੂੰ ਬਲੌਕ ਕਰ ਦਿੱਤਾ ਗਿਆ।
ਜਦੋਂ ਪੀੜਤਾ ਵੱਲੋਂ $17500 ‘ਚ ਵਾਧੂ ਟਿਕਟਾਂ ਖਰੀਦੀਆਂ ਗਈਆਂ ਤਾਂ ਏਅਰ ਕੈਨੇਡਾ ਨੇ ਫੇਕ ਟਿਕਟਾਂ ਦਾ ਪੈਸਾ ਨਿਗਹਤ ਨੂੰ ਰੀਫੰਡ ਕਰਨ ਦੀ ਬਜਾਏ ਮੂਲ ਵਿਕਰੇਤਾ ਨੂੰ ਵਾਪਸ ਕਰ ਦਿੱਤਾ।ਓਂਟਾਰੀਓ ਦੀ ਟ੍ਰੈਵਲ ਇੰਡਸਟਰੀ ਕੌਂਸਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਧੋਖਾਧੜੀ ਬੇਹੱਦ ਆਮ ਹੋ ਗਈ ਹੈ।ਕੋਂਸਲ ਵੱਲੋਂ ਲੋਕਾਂ ਨੂੰ ਰਜਿਸਟਰਡ ਏਜੰਸੀਆਂ ਤੋਂ ਹੀ ਟਿਕਟ ਖ਼ਰੀਦਣ ਦੀ ਸਲਾਹ ਦਿੱਤੀ ਜਾ ਰਹੀ ਹੈ,ਅਤੇ ਕਿਹਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਇਹ ਖ਼ਰੀਦ-ਫ਼ਰੋਖ਼ਤ ਨਾ ਕੀਤੀ ਜਾਵੇ।