ਬੀ.ਸੀ. ਸੂਬੇ ‘ਚ ਲਾ ਨੀਨਾ ਦੇ ਆਉਣ ਨਾਲ ਸਰਦੀਆਂ ਦਾ ਮੌਸਮ ਠੰਢਾ ਅਤੇ ਗਿੱਲਾ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ।ਜਿਸ ਨਾਲ ਹੜਾਂ ਦੇ ਆਉਣ ਦੀ ਸੰਭਾਵਨਾ ਰਹੇਗੀ ਓਥੇ ਹੀ ਪਾਣੀ ਦੀ ਸਪਲਾਈ ਅਤੇ ਸਨੋਪੈਕ ਵਿੱਚ ਲੋੜੀਂਦਾ ਵਾਦਾ ਵੀ ਹੋਵੇਗਾ,ਨਤੀਜਨ ਬੀ.ਸੀ. ‘ਚ ਚੱਲ ਰਹੇ ਸੋਕੇ ਦੀ ਸਥਿਤੀ ਨੂੰ ਦੂਰ ਕਰਨ ‘ਚ ਮਦਦਗਾਰ ਸਾਬਤ ਹੋਵੇਗਾ।
ਹਾਲਾਂਕਿ ਤੂਫਾਨੀ ਮੌਸਮ ਬਿਜਲੀ ਬੰਦ ਹੋਣ ਦੇ ਜ਼ੋਖ਼ਮ ਨੂੰ ਵਧਾ ਸਕਦਾ ਹੈ,ਖ਼ਾਸ ਤੌਰ ‘ਤੇ ਵੈਨਕੂਵਰ ਆਈਲੈਂਡ ਅਤੇ ਉੱਤਰੀ ਬੀ.ਸੀ. ਜਿਹੇ ਖੇਤਰਾਂ ‘ਚ ਜਿੱਥੇ ਜੰਗਲੀ ਅੱਗ ਅਤੇ ਖੁਸ਼ਕ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੌਸਮ ਮਹਿਕਮੇ ਵੱਲੋਂ ਪਤਝੜ ਅਤੇ ਸਰਦੀਆਂ ਦੇ ਅਖ਼ੀਰ ਤੱਕ ਲਾ ਨੀਨਾ ਦੇ ਰਹਿਣ ਦੀ 71 ਫੀਸਦ ਸੰਭਾਵਨਾ ਦੀ ਭਵਿੱਖਬਾਣੀ ਕੀਤੀ ਹੈ।