Skip to main content

ਕੈਨੇਡਾ:ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪਾਬੰਦੀਆਂ ਦਾ ਐਲਾਨ ਕਰਦੇ ਹੋਏ ਸਾਲ 2025-26 ਲਈ ਸਟਡੀ ਪਰਮਿਟਸ ਵਿੱਚ 10% ਦੀ ਕਟੌਤੀ ਦੀ ਘੋਸ਼ਣਾ ਕੀਤੀ ਹੈ। ਇਸ ਪਾਬੰਦੀ ਦੇ ਚੱਲਦੇ ਹੁਣ ਇੰਡਸਟਰੀ ਮਾਹਰ ਇਸ ਗੱਲ ਨੂੰ ਲੈਕੇ ਚਿੰਤਤ ਹਨ ਕਿ ਇਸ ਨਾਲ ਕੈਨੇਡਾ ਦੇ ਵੱਕਾਰ ਨੂੰ ਨੁਕਸਾਨ ਪਹੁੰਚੇਗਾ, ਅਤੇ ਕੈਨੇਡਾ ਪੜ੍ਹਾਈ ਲਈ ਮੰਨੇ ਜਾਂਦੇ ਇੱਕ ਆਕਰਸ਼ਕ ਪੜ੍ਹਾਅ ਵਜੋਂ ਆਪਣੀ ਪਹਿਚਾਣ ਬਰਕਰਾਰ ਰੱਖਣ ਅਸਫਲ ਹੋ ਜਾਵੇਗਾ । ਮਾਹਰਾਂ ਦਾ ਕਹਿਣਾ ਹੈ ਕਿ ਇਸ ਦੇ ਨਤੀਜੇ ਵਜੋਂ ਕੈਨੇਡੀਅਨ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਸਕਦੀ ਹੈ ਅਤੇ ਇਸ ਨਾਲ ਬਜਟ ਘਾਟ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਇਹ ਵੀ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਇਨ੍ਹਾਂ ਪਾਬੰਦੀਆਂ ਦੇ ਕਾਰਨ ਹੋਰ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵੱਲ ਰੁਖ਼ ਕਰ ਸਕਦੇ ਹਨ। ਯਾਦ ਰਹੇ ਕਿ ਸਾਲ 2018 ਤੋਂ 2023 ਤੱਕ 1.5 ਮਿਲੀਅਨ ਤੋਂ ਵੱਧ ਪੋਸਟ-ਸੈਕੰਡਰੀ ਸਟੱਡੀ ਪਰਮਿਟਸ ਜਾਰੀ ਕੀਤੇ ਗਏ ਸਨ, ਜਿਸ ਨਾਲ ਕੈਨੇਡਾ ਵਿੱਚ ਰਿਹਾਇਸ਼ ਅਤੇ ਹੈਲਥ ਕੇਅਰ ਸਿਸਟਮ ‘ਤੇ ਬੋਝ ਵਧਿਆ ਹੈ।

Leave a Reply