ਕੈਨੇਡਾ :ਕੈਨੇਡੀਅਨ ਸਰਕਾਰ ਕਾਂਗੋ ਅਤੇ ਹੋਰ ਅਫਰੀਕੀ ਦੇਸ਼ਾਂ ਵਿੱਚ ਐਮਪੌਕਸ ਦੇ ਪ੍ਰਕੋਪ ਨਾਲ ਲੜਨ ਵਿੱਚ ਮਦਦ ਲਈ ਇਮਵਾਮਿਊਨ ਵੈਕਸੀਨ ਦੀਆਂ 200,000 ਖੁਰਾਕਾਂ ਦਾਨ ਕਰੇਗੀ। ਸਿਹਤ ਮੰਤਰੀ ਮਾਰਕ ਹੌਲੈਂਡ ਨੇ ਕਿਹਾ ਕਿ ਦਾਨ ਕੈਨੇਡਾ ਦੀ ਆਪਣੀ ਵੈਕਸੀਨ ਸਪਲਾਈ ਨੂੰ ਪ੍ਰਭਾਵਤ ਨਹੀਂ ਕਰੇਗਾ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਇਸ ਪ੍ਰਕੋਪ ਨਾਲ ਨਜਿੱਠਣ ਲਈ ਲੋੜੀਂਦੀਆਂ ਅੰਦਾਜ਼ਨ 10 ਮਿਲੀਅਨ ਖੁਰਾਕਾਂ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਅਫਰੀਕਾ ਸੀਡੀਸੀ ਦੀ ਰਿਪੋਰਟ ਮੁਤਾਬਕ ਐਮਪੌਕਸ ਦੇ ਕੇਸ ਵੱਧ ਰਹੇ ਹਨ ਅਤੇ ਟੈਸਟਿੰਗ ਨਾਕਾਫੀ ਹੈ। ਆਲੋਚਕਾਂ ਵੱਲੋਂ ਜਿੱਥੇ ਇਸ ਦਾਨ ਨੂੰ ਲੈਕੇ ਕੈਨੇਡਾ ਦੀ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ,ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਅਜਿਹੇ ਸੰਕਟ ਨੂੰ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਰਿਸਪੌਂਸ ਦੀ ਲੋੜ ਹੁੰਦੀ ਹੈ।

Leave a Reply