ਸਰੀ:ਸਰੀ, ਕੌਂਸਲ ਦੁਆਰਾ ਸੂਬਾਈ ਸਰਕਾਰ ਨੂੰ ਵੈਨਕੂਵਰ ਵਾਂਗ ਆਪਣੇ ਸਰੀ ਸ਼ਹਿਰ ਲਈ ਵੀ ਚਾਰਟਰ ਦੀ ਮੰਗ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਸਰੀ ਨੂੰ ਟੈਕਸ ਅਤੇ ਉਪ-ਨਿਯਮਾਂ ਨੂੰ ਲਾਗੂ ਕਰਨ ਜਿਹੇ ਮੁੱਦਿਆਂ ‘ਤੇ ਵਧੇਰੇ ਨਿਯੰਤਰਣ ਦੇਵੇਗਾ, ਜੋ ਮੌਜੂਦਾ ਸਮੇਂ ‘ਚ ਸੂਬਾਈ ਕਾਨੂੰਨ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ। ਜਿਵੇਂ ਕਿ ਸਰੀ ਦੀ ਆਬਾਦੀ 2030 ਤੱਕ ਵੈਨਕੂਵਰ ਤੋਂ ਵੱਧ ਜਾਣ ਦੀ ਉਮੀਦ ਹੈ, ਮੇਅਰ ਬਰੈਂਡਾ ਲੌਕੇ ਦਾ ਮੰਨਣਾ ਹੈ ਕਿ ਸ਼ਹਿਰ ਨੂੰ ਆਪਣੀ ਤਰੱਕੀ ਦੇ ਪ੍ਰਬੰਧਨ ਲਈ ਵਧੇਰੇ ਪਾਵਰ ਦੀ ਲੋੜ ਹੈ। ਜੇਕਰ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਸਰੀ ਪ੍ਰਾਪਰਟੀ ਟੈਕਸ,ਉਪ-ਨਿਯਮ ਨੂੰ ਲਾਗੂ ਕਰਨ ਅਤੇ ਵਿਕਾਸ ਨੂੰ ਲੈਕੇ ਆਪਣੇ ਨਿਯਮ ਤੈਅ ਕਰ ਸਕਦਾ ਹੈ, ਪਰ ਅੰਤਿਮ ਫੈਸਲਾ ਸੂਬੇ ‘ਤੇ ਨਿਰਭਰ ਕਰਦਾ ਹੈ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਸਰੀ ਨੂੰ ਆਪਣਾ ਚਾਰਟਰ ਮਿਲਦਾ ਹੈ ਤਾਂ ਹੋਰ ਸ਼ਹਿਰ ਵੀ ਇਸ ਧਾਰਨਾ ਨੂੰ ਫਾਲੋ ਕਰ ਸਕਦੇ ਹਨ।