ਕੈਨੇਡਾ: ਬੀਤੇ ਕੱਲ੍ਹ ਜਿਥੇ ਬੈਂਕ ਆਫ਼ ਕੈਨੇਡਾ ਵਲੋਂ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਗਈ ਹੈ, ਓਥੇ ਹੀ ਸਟੈਟਿਸਟੈਕ ਕੈਨੇਡਾ ਵਲੋਂ ਕਿਹਾ ਜਾ ਰਿਹਾ ਹੈ ਕਿ ਗਰੋਸਰੀ ਦੀਆਂ ਕੀਮਤਾਂ ਵਿੱਚ ਵੀ ਕਮੀ ਆ ਗਈ ਹੈ। ਫੈਡਰਲ ਏਜੰਸੀ ਵਲੋਂ ਕੁਝ ਫੂਡ ਪ੍ਰੋਡਕਟਸ ਦੀ ਲਿਸਟ ਜਾਰੀ ਕੀਤੀ ਗਈ ਹੈ, ਜਿਨ੍ਹਾਂ ਦੀ ਕੀਮਤ ਇਸ ਸਾਲ ਜੁਲਾਈ 2023 ਦੇ ਮੁਕਾਬਲੇ ਘੱਟ ਹੋਈ ਹੈ। ਇਸ ਸੂਚੀ ਵਿੱਚ ਖੀਰਾ, ਅੰਗੂਰ, ਆਈਸਬਰਗ ਲੇਟਿਊਸ, ਕ੍ਰੈੱਕਰਸ, ਡੱਬਾ-ਬੰਦ ਟੂਨਾ, ਸ਼ਰਿੰਪ, ਬੇਕਨ, ਪਾਲਕ, ਫ਼੍ਰੋਜ਼ਨ ਬੇਰੀਜ਼, ਪਾਸਤਾ ਅਤੇ ਰੋਸਟਡ ਗ੍ਰਾਊਂਡ ਕਾਫੀ ਸ਼ਾਮਲ ਹਨ। ਹਾਲਾਂਕਿ, ਬੇਬੀ ਫਾਰਮੂਲਾ ਅਤੇ ਓਲਿਵ ਆਇਲ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਵੱਧ ਗਈਆਂ ਹਨ। ਪਿਛਲੇ ਸਾਲ ਜਿੱਥੇ ਓਲਿਵ ਆਇਲ ਦੀ ਕੀਮਤ $12.25 ਸੀ, ਉੱਥੇ ਇਸ ਸਾਲ ਇਹ $16.68 ਹੋ ਗਈ ਹੈ ਅਤੇ 900 ਗ੍ਰਾਮ ਬੇਬੀ ਫਾਰਮੂਲਾ ਜਿੱਥੇ ਪਿਛਲੇ ਸਾਲ $37.49 ਸੀ, ਇਸ ਸਾਲ ਕੀਮਤ ਵਧਕੇ $45.69 ਡਾਲਰ ਹੋ ਗਈ ਹੈ।

ਡਾਲਹੌਸੀ ਯੂਨੀਵਰਸਿਟੀ ਦੇ ਐਗਰੀ ਫੂਡ ਐਨਾਲਿਟਿਕ ਲੈਬ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਚਿਕਨ ਅਤੇ ਅੰਡਿਆਂ ਦੀ ਕੀਮਤ ਵਿੱਚ ਬੀ.ਸੀ. ਨੂੰ ਛੱਡਕੇ ਦੇਸ਼ ਭਰ ਵਿੱਚ ਕਮੀ ਆ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਬੀ.ਸੀ. ਸੂਬੇ ਵਿੱਚ ਚਿਕਨ ਦੀ ਕੀਮਤ 18 ਤੋਂ 30 ਫੀਸਦ ਵੱਧ ਹੈ ਅਤੇ ਇਸ ਦਾ ਕਾਰਨ ਫੀਡ ਹੋਰਨਾਂ ਸੂਬਿਆਂ ਤੋਂ ਮੰਗਵਾਉਣਾ ਹੈ ਜਿਸ ਕਾਰਨ ਕੀਮਤਾਂ ਉੱਪਰ ਜਾਂਦੀਆਂ ਹਨ।

Leave a Reply