ਬ੍ਰਿਟਿਸ਼ ਕੋਲੰਬੀਆ : ਬੀਸੀ ਵਾਈਲਡਫਾਇਰ ਸਰਵਿਸ ਹਾਲ ਹੀ ਵਿੱਚ ਹੋਈ ਬਾਰਿਸ਼ ਅਤੇ ਠੰਢੇ ਤਾਪਮਾਨ ਕਾਰਨ ਬੁੱਧਵਾਰ ਤੋਂ ਲੋਅਰ ਮੇਨਲੈਂਡ ਅਤੇ ਵੈਨਕੂਵਰ ਆਈਲੈਂਡ ਸਮੇਤ, ਕੋਸਟਲ ਫਾਇਰ ਸੈਂਟਰ ਲਈ ਕੈਂਪਫਾਇਰ ਪਾਬੰਦੀ ਹਟਾ ਰਹੀ ਹੈ। ਜਦੋਂ ਕਿ ਛੋਟੇ ਕੈਂਪਫਾਇਰ ਦੀ ਇਜਾਜ਼ਤ ਹੋਵੇਗੀ,ਵਾਈਲਡਫਾਇਰ ਸਰਵਿਸ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਸਥਾਨਕ ਨਿਯਮਾਂ ਦੀ ਪਾਲਣਾ ਕਰਨ ਦੀ ਤਾਕੀਦ ਕਰ ਰਹੀ ਹੈ। ਵੱਡੀਆਂ ਅੱਗਾਂ, ਆਤਿਸ਼ਬਾਜ਼ੀ ਅਤੇ ਰੁਸ਼ਨਾਈਆਂ ਦੀ ਵੀ ਮਨਾਹੀ ਰਹੇਗੀ। ਹਾਲਾਂਕਿ ਬੀ.ਸੀ. ਵਿੱਚ ਅਜੇ ਵੀ ਲਗਭਗ 300 ਜੰਗਲੀ ਅੱਗ ਬਲ ਰਹੀਆਂ ਹਨ, ਫਿਲਹਾਲ ਕਿਸੇ ਨੂੰ ਵੀ ” ਵਾਈਲਡਫਾਇਰ ਆਫ਼ ਨੋਟ” ਨਹੀਂ ਦੱਸਿਆ ਜਾ ਰਿਹਾ ਹੈ। ਨਾਰਥਵੈਸਟ ਅਤੇ ਕਾਮਲੂਪਸ ਫਾਇਰ ਸੈਂਟਰਾਂ ਵਿੱਚ ਕੈਂਪਫਾਇਰ ਪਾਬੰਦੀਆਂ ਲਾਗੂ ਰਹਿਣਗੀਆਂ।