ਕੈਨੇਡਾ: ਕੈਨੇਡਾ ਜੈੱਟਲਾਈਨ ਵੱਲੋਂ ਆਪਣੀਆਂ ਉਡਾਣਾਂ ਸਮੇਤ ਸਾਰੇ ਕੰਮਕਾਜ ਠੱਪ ਕਰਨ ਦਾ ਐਲਾਨ ਕੀਤਾ ਗਿਆ ਹੈ।
ਏਅਰਲਾਈਨ ਨੇ ਆਪਣੇ ਐਲਾਨ ‘ਚ ਕਿਹਾ ਹੈ ਕਿ ਲੋੜੀਂਦੇ ਫਾਇਨਾਂਸ ਦੀ ਬੱਚਤ ਕਰਨ ‘ਚ ਅਸਫਲ ਰਹਿਣ ਦੇ ਕਾਰਨ ਕ੍ਰੈਡਿਟ ਸੁਰੱਖਿਆ ਲਈ ਫਾਈਲ ਕਰਨ ਜਾ ਰਹੀ ਹੈ।
ਜਿਨ੍ਹਾਂ ਯਾਤਰੀਆਂ ਵੱਲੋਂ ਪਹਿਲਾਂ ਹੀ ਟਿਕਟਾਂ ਬੁੱਕ ਕੀਤੀਆਂ ਗਈਆਂ ਸਨ ਉਹਨਾਂ ਨੂੰ ਰੀਫੰਡ ਲਈ ਕ੍ਰੈਡਿਟ ਕਾਰਡ ਕੰਪਨੀਆਂ ਨਾਲ ਰਾਬਤਾ ਕਰਨ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਸ਼ਟਡਾਊਨ ਚਾਰ ਕਾਰਜਕਾਰੀਆਂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਕੀਤਾ ਜਾ ਰਿਹਾ ਹੈ,ਜਿਸ ‘ਚ ਮੁੱਖ ਕਾਰਜਕਾਰੀ ਅਧਿਕਾਰੀ ਬ੍ਰਿਜਿਟ ਗੋਅਰਸ਼ ਵੀ ਸ਼ਾਮਲ ਹਨ।ਏਅਰਲਾਈਨ ਦਾ ਹੈੱਡਕੁਆਰਟਰ ਮਿਸੀਸਾਗਾ ‘ਚ ਹੈ,ਜਿਸ ਵੱਲੋਂ ਦੇਸ਼ ਦੇ ਅੰਦਰੂਨੀ ਹਿੱਸਿਆਂ ਤੋਂ ਇਲਾਵਾ,ਅਮਰੀਕਾ,ਕੈਰੇਬੀਅਨ ਅਤੇ ਮੈਕਸੀਕੋ ਲਈ ਵੀ ਸੇਵਾਵਾਂ ਦਿੱਤੀਆਂ ਗਈਆਂ।
ਇਸਦੇ ਨਾਲ ਹੀ ਕੈਨੇਡਾ ਦੀਆਂ ਹਾਲ ਹੀ ‘ਚ ਬੰਦ ਹੋਣ ਵਾਲੀਆਂ ਏਅਰਲਾਈਨਜ਼ ਦੀ ਫ਼ੇਹਰਿਸਤ ‘ਚ ਵਾਧਾ ਹੋ ਗਿਆ ਹੈ।ਇਸ ਤੋਂ ਪਹਿਲਾਂ ਲੰਿਕਸ ਏਅਰ ਅਤੇ ਬਜਟ ਕੈਰੀਅਰ ਸਵੂਪ ਵੀ ਬੰਦ ਹੋ ਚੁੱਕੀਆਂ ਹਨ।