ਬ੍ਰਿਟਿਸ਼ ਕੋਲੰਬੀਆ: ਸੂਬਾ ਸਰਕਾਰ ਦੇ ਹੁਕਮਾਂ ਦੇ ਚਲਦੇ ਹੁਣ ਵੈਸਟ ਵੈਨਕੂਵਰ ਵੱਲੋਂ ਜ਼ੋਨਿੰਗ ਉਪ-ਨਿਯਮਾਂ ਨੂੰ ਲੈ ਕੇ ਪੁਨਰਵਿਚਾਰ ਕੀਤਾ ਜਾ ਰਿਹਾ ਹੈ।
ਹਾਲਾਂਕਿ ਸਮੇਂ ਦੀ ਘਾਟ ਅਤੇ ਕੁੱਝ ਕੌਂਸਲਰ ਛੁੱਟੀ ‘ਤੇ ਹੋਣ ਕਾਰਨ ਕੌਂਸਲ ਵੱਲੋਂ ਸਮਾਂ ਵਧਾਉਣ ਨੂੰ ਲੈ ਕੇ ਕੀਤੀ ਗਈ ਅਪੀਲ ਰੱਦ ਕਰ ਦਿੱਤੀ ਗਈ ਅਤੇ 30 ਦਿਨ ਦੀ ਸਮਾਂ ਸੀਮਾ ਕਾਰਨ ਹੁਣ ਇਹ ਵਿਚਾਰ ਚਰਚਾ ਕੀਤੀ ਜਾ ਰਹੀ ਹੈ।
ਸੂਬਾ ਸਰਕਾਰ ਚਾਹੁੰਦੀ ਹੈ ਕਿ ਹਾਊਸਿੰਗ ਟੀਚਿਆਂ ਨੂੰ ਪੂਰਾ ਕਰਨ ਲਈ ਵੈਸਟ ਵੈਨਕੂਵਰ ਨਿਯਮਾਂ ਸੌਖੇ ਬਣਾਵੇ, ਖ਼ਾਸਕਰ ਉਹਨਾਂ ਉਸਾਰੀਆਂ ਲਈ ਜਿੱਥੇ ਛੋਟੇ ਪੱਧਰ ਦੇ ਬਹੁ-ਯੂਨਿਟ ਵਿਕਾਸ ਕਰਨਾ ਹੁੰਦਾ ਹੈ।
ਹਾਊਸਿੰਗ ਮਨਿਸਟਰ ਰਵੀ ਕਾਹਲੋਂ ਵੱਲੋਂ ਵੈਸਟ ਵੈਨਕੂਵਰ ਦੀ ਆਲੋਚਨਾ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਇਕੱਲੀ ਕਮਿਊਨਿਟੀ ਹੈ ਜਿੱਥੇ ਹਾਊਸਿੰਗ ਵਿਕਲਪਾਂ ਦੇ ਹੱਕ ‘ਚ ਸਹਿਮਤੀ ਨਹੀਂ ਪ੍ਰਗਟਾਈ ਜਾ ਰਹੀ ਹੈ।ਉਹਨਾਂ ਨੇ ਹਾਊਸਿੰਗ ਦੇ ਮਸਲੇ ਨੂੰ ਹੱਲ੍ਹ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।
ਹਾਊਸਿੰਗ ਉਪ-ਨਿਯਮਾਂ ਬਾਰੇ ਪੁਨਰਵਿਚਾਰ ਕਰਨ ਲਈ ਅੱਜ ਵੈਸਟ ਵੈਨਕੂਵਰ ਸਿਟੀ ਕੌਂਸਲ ਵੱਲੋਂ 2 ਵਜੇ ਮੀਟਿੰਗ ਕੀਤੀ ਜਾਵੇਗੀ।

Leave a Reply